ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਜਲੰਧਰ-ਜੰਮੂ ਰੇਲਵੇ ਮਾਰਗ 'ਤੇ ਅੱਜ ਸਵੇਰੇ ਵੱਡਾ ਹਾਦਸਾ ਉਸ ਸਮੇਂ ਟਲ ਗਿਆ ਜਦੋਂ ਦੇ ਟਰੇਨ ਆਉਣ ਦੇ ਬਾਵਜੂਦ ਵੀ ਰੇਲਵੇ ਫਾਟਕ ਖੁੱਲ੍ਹਾ ਰਿਹਾ ਅਤੇ ਲੋਕ ਲੰਘਦੇ ਰਹੇ। ਜੇਕਰ ਗੱਡੀ ਦਾ ਪਾਇਲਟ ਸੂਝ-ਬੂਝ ਵਰਤ ਕੇ ਗੱਡੀ ਨੂੰ ਹੌਲੀ ਰਫ਼ਤਾਰ ਵਿੱਚ ਨਾ ਕਰਦਾ ਤਾਂ ਕੋਈ ਵੱਡਾ ਜਾਨਲੇਵਾ ਹਾਦਸਾ ਵਾਪਰ ਸਕਦਾ ਸੀ। ਇਹ ਘਟਨਾ ਹੈ ਅੱਜ ਜਲੰਧਰ-ਜੰਮੂ ਰੇਲਵੇ ਮਾਰਗ 'ਤੇ ਪਿੰਡ ਮੂਨਕਾਂ ਸਥਿਤ ਰੇਲਵੇ ਫਾਟਕ ਦੀ, ਜਿੱਥੇ ਅੱਜ ਸਵੇਰੇ ਕਰੀਬ 11 ਵਜੇ ਜਲੰਧਰ ਤੋਂ ਜੰਮੂ ਜਾ ਰਹੀ ਵੰਦੇ ਭਾਰਤ ਟਰੇਨ ਪਿੰਡ ਮੂਨਕਾਂ ਦੇ ਫਾਟਕ ਤੋਂ ਥੋੜ੍ਹਾ ਪਿੱਛੇ ਸੀ ਤਾਂ ਟਰੇਨ ਪਾਇਲਟ ਨੇ ਵੇਖਿਆ ਕਿ ਫਾਟਕ ਖੁੱਲ੍ਹਾ ਹੋਣ ਦੇ ਕਾਰਨ ਵਾਹਨ ਰੇਲਵੇ ਟਰੈਕ 'ਤੇ ਲੰਘ ਰਹੇ ਹਨ।

ਇਹ ਵੀ ਪੜ੍ਹੋ: ਟੂਰਨਾਮੈਂਟ ਖੇਡਣ ਜਾਂਦੇ ਸਮੇਂ ਪੰਜਾਬ 'ਚ 6 ਕਬੱਡੀ ਖਿਡਾਰੀਆਂ ਨਾਲ ਵਾਪਰਿਆ ਵੱਡਾ ਹਾਦਸਾ, ਇਕ ਦੀ ਦਰਦਨਾਕ ਮੌਤ
ਉਸ ਨੇ ਤੁਰੰਤ ਹੀ ਟਰੇਨ ਨੂੰ ਹੌਲੀ ਰਫ਼ਤਾਰ ਵਿੱਚ ਕੀਤਾ, ਜਿਸ ਉਪਰੰਤ ਗੇਟ ਮੈਨ ਨੇ ਫਾਟਕ ਨੂੰ ਬੰਦ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਇਸ ਘਟਨਾ ਵਿੱਚ ਵਾਲ-ਵਾਲ ਬਚੇ ਪਿੰਡ ਦੇ ਨੌਜਵਾਨ ਗਗਨ, ਮਨਜੀਤ ਸਿੰਘ ਹੋਰਨਾ ਚਸ਼ਮਦੀਦਾਂ ਨੇ ਦੱਸਿਆ ਕਿ ਜੇਕਰ ਉਹ ਅਣਗਹਿਲੀ ਵਰਤਦੇ ਤਾਂ ਟਰੇਨ ਦੀ ਚਪੇਟ ਵਿੱਚ ਆ ਸਕਦੇ ਸਨ। ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨੇ ਗੇਟ ਮੈਨ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਦਾ ਜਵਾਬ ਸੰਤੁਸ਼ਟ ਕਰਨਾ ਵਾਲਾ ਨਹੀਂ ਸੀ। ਪਿੰਡ ਵਾਸੀਆਂ ਨੇ ਵੱਡੀ ਅਣਗਹਿਲੀ ਵਰਤਣ ਵਾਲੇ ਗੇਟ ਮੈਨ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ।


ਇਹ ਵੀ ਪੜ੍ਹੋ: ਭਾਰਤ-ਪਾਕਿ ਸੀਜ਼ਫਾਇਰ ਮਗਰੋਂ ਵੀ ਪੰਜਾਬ ਦੇ ਇਸ ਜ਼ਿਲ੍ਹੇ 'ਚ ਪਾਬੰਦੀਆਂ ਲਾਗੂ! DC ਨੇ ਜਾਰੀ ਕੀਤੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
NEXT STORY