ਜਲੰਧਰ (ਵੈੱਬ ਡੈਸਕ)- ਪੰਜਾਬ ਵਿਖੇ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੌਰਾਨ ਅੱਜ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਹੋਏ ਦਿਹਾਂਤ ਨਾਲ ਪੰਜਾਬ ਦੀ ਸਿਆਸਤ ਨੂੰ ਡੂੰਘਾ ਸਦਮਾ ਲੱਗਾ ਹੈ। ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਪਹਿਲਾਂ 'ਜਗ ਬਾਣੀ' ਨੂੰ ਦਿੱਤੀ ਗਈ ਆਖ਼ਰੀ ਇੰਟਰਿਵਊ ਸਾਹਮਣੇ ਆਈ ਹੈ। ਜਿਸ ਵਿਚ ਉਨ੍ਹਾਂ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਕਾਫ਼ੀ ਵੱਡੀਆਂ ਗੱਲਾਂ ਕਹੀਆਂ ਹਨ।
ਆਖ਼ਰੀ ਇੰਟਰਵਿਊ ਵਿਚ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਦੀ ਆਮਦ 'ਤੇ ਜਲੰਧਰ ਜ਼ਿਲ੍ਹਾ ਖ਼ੁਸ਼ ਹੋ ਗਿਆ ਹੈ। ਜਲੰਧਰ ਜ਼ਿਲ੍ਹਾ ਇੰਨਾ ਉਤਸ਼ਾਹਤ ਹੋਇਆ ਹੈ ਕਿ ਮੈਂ ਸਮਝਦਾ ਹਾਂ ਕਿ ਜਿਹੜਾ ਰਾਹੁਲ ਗਾਂਧੀ ਜੀ ਦਾ ਭਾਰਤ ਜੋੜੋ ਦਾ ਮਿਸ਼ਨ ਹੈ, ਉਸ ਤੋਂ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਇਹ ਇਕ ਬਹੁਤ ਵੱਡਾ ਸੰਦੇਸ਼ ਰਾਹੁਲ ਗਾਂਧੀ ਜੀ ਨੇ ਸਾਰੇ ਦੇਸ਼ ਵਿਚ ਦਿੱਤਾ ਹੈ। ਮੌਜੂਦਾ ਸਿਸਟਮ ਨੇ ਜਿਹੜੀ ਦੇਸ਼ ਵਿਚ ਨਫ਼ਰਤ ਪੈਦਾ ਕੀਤੀ ਸੀ, ਉਸ ਨਫ਼ਰਤ ਨੂੰ ਦੂਰ ਕਰਕੇ ਰਾਹੁਲ ਜੀ ਦੀ ਯਾਤਰਾ ਨੇ ਇਕ ਮੁਹੱਬਤ ਦਾ ਰੋਲ ਕਾਇਮ ਕੀਤਾ ਹੈ। ਇਸੇ ਚੀਜ਼ ਦੀ ਹੀ ਭਾਰਤ ਨੂੰ ਲੋੜ ਸੀ।
ਇਹ ਵੀ ਪੜ੍ਹੋ : ਨਹੀਂ ਰਹੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਜਾਣੋ ਕਿਹੋ-ਜਿਹਾ ਸੀ ਸਿਆਸੀ ਪਿਛੋਕੜ
ਆਖ਼ਰੀ ਵੀਡੀਓ ਵਿਚ ਇਸ ਤੋਂ ਇਲਾਵਾ ਸੰਤੋਖ ਸਿੰਘ ਚੌਧਰੀ ਨੇ ਕਹਿ ਰਹੇ ਹਨ ਅੱਜ ਕੋਈ ਕਾਂਗਰਸੀ ਵਰਕਰ ਹੀ ਨਹੀਂ ਸਗੋਂ ਸਾਰੇ ਲੋਕ ਹੀ ਬਾਹਰ ਆ ਗਏ ਹਨ। ਇਹ ਜਿਹੜੀ ਯਾਤਰਾ ਹੈ, ਇਹ ਸਿਰਫ਼ ਕਾਂਗਰਸ ਪਾਰਟੀ ਦੀ ਹੀ ਨਹੀਂ ਸਗੋਂ ਦੇਸ਼ ਨੂੰ ਜੋੜਨ ਦੀ ਰਾਹੁਲ ਗਾਂਧੀ ਜੀ ਦੀ ਯਾਤਰਾ ਹੈ। ਇਸ ਯਾਤਰਾ ਵਿਚ ਸਾਰੇ ਹੀ ਲੋਕ ਦੇਸ਼ ਦੇ ਹਨ ਅਤੇ ਅੱਜ ਰਾਹੁਲ ਗਾਂਧੀ ਜੀ ਨੂੰ ਵੇਖ ਰਹੇ ਹਨ ਅਤੇ ਰਾਹੁਲ ਗਾਂਧੀ ਜੀ ਦੇ ਵਿਚਾਰ ਸੁਣ ਰਹੇ ਹਨ।
ਇਹ ਵੀ ਪੜ੍ਹੋ : ਘਰ ਪਹੁੰਚੀ ਸੰਤੋਖ ਸਿੰਘ ਚੌਧਰੀ ਦੀ ਮ੍ਰਿਤਕ ਦੇਹ, ਰਾਹੁਲ ਗਾਂਧੀ ਨੇ ਪਰਿਵਾਰ ਨਾਲ ਜਤਾਇਆ ਦੁੱਖ਼
ਜ਼ਿਕਰਯੋਗ ਹੈ ਕਿ ਪੰਜਾਬ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਅੱਜ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਅਚਾਨਕ ਸਿਹਤ ਖ਼ਰਾਬ ਹੋਣ ਮਗਰੋਂ ਉਨ੍ਹਾਂ ਨੂੰ ਤੁਰੰਤ ਫਗਵਾੜਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨ ਦਿੱਤਾ। ਇਸ ਦੁੱਖ਼ਭਰੀ ਖ਼ਬਰ ਤੋਂ ਬਾਅਦ ਰਾਹੁਲ ਨੇ ਭਾਰਤ ਜੋੜੋ ਯਾਤਰਾ ਰੋਕ ਦਿੱਤੀ ਅਤੇ ਉਨ੍ਹਾਂ ਨੂੰ ਵੇਖਣ ਲਈ ਹਸਪਤਾਲ ਪਹੁੰਚੇ। ਰਾਹੁਲ ਗਾਂਧੀ ਨੇ 10 ਜਨਵਰੀ ਤੋਂ ਪੰਜਾਬ ਦੀ ਯਾਤਰਾ ਸ਼ੁਰੂ ਕੀਤੀ ਸੀ। ਪਹਿਲੇ ਦਿਨ ਫਤਿਹਗੜ੍ਹ ਸਾਹਿਬ ਤੋਂ ਲੁਧਿਆਣਾ ਦੇ ਖੰਨਾ ਤੱਕ ਦੀ ਯਾਤਰਾ ਕੀਤੀ। ਦੂਜੇ ਦਿਨ ਇਹ ਯਾਤਰਾ ਸਮਰਾਲਾ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਂਕ ਵਿਖੇ ਜਨ ਸਭਾ ਨਾਲ ਸਮਾਪਤ ਹੋਈ। ਇਸ ਦਿਨ ਰਾਹੁਲ ਗਾਂਧੀ ਸ਼ਾਮ ਨੂੰ ਯਾਤਰਾ ਨਹੀਂ ਕੀਤੀ ਅਤੇ ਉਥੋਂ ਦਿੱਲੀ ਲਈ ਰਵਾਨਾ ਹੋ ਗਏ। 13 ਜਨਵਰੀ ਨੂੰ ਲੋਹੜੀ ਕਾਰਨ ਯਾਤਰਾ ਨਹੀਂ ਕੱਢੀ ਗਈ ਸੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
‘ਭਾਰਤ ਜੋੜੋ ਯਾਤਰਾ’ ਦੇ ਮੱਦੇਨਜ਼ਰ ਜਲੰਧਰ 'ਚ ਸੁਰੱਖਿਆ ਦੇ ਹੋਣਗੇ ਸਖ਼ਤ ਪ੍ਰਬੰਧ, 50 ਤੋਂ ਵੱਧ ਥਾਵਾਂ ’ਤੇ ਹੋਵੇਗੀ ਵਿਸ਼ੇਸ਼ ਨਾਕਾਬੰਦੀ
NEXT STORY