ਹੁਸ਼ਿਆਰਪੁਰ (ਰਾਕੇਸ਼)-ਥਾਣਾ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਪੁਰਹੀਰਾਂ ਦੀ ਪੁਲਸ ਨੇ ਆਬਕਾਰੀ ਐਕਟ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਅਮਰਜੀਤ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਰਹੀਮਪੁਰ ਚੌਕੀ ’ਤੇ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਾਜੂ ਪਾਸਵਾਨ ਪੁੱਤਰ ਲਲਨ ਪਾਸਵਾਨ ਵਾਸੀ ਨਿਊ ਫਤਿਹਗੜ੍ਹ ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ, ਜੋ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਅੱਜ ਵੀ ਮਮੂ ਡਾਇਰੀ ਨੇੜੇ ਵੱਡੀ ਮਾਤਰਾ ਵਿਚ ਸ਼ਰਾਬ ਵੇਚ ਰਿਹਾ ਹੈ। ਛਾਪੇਮਾਰੀ ਕਰਕੇ ਉਸ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਠੋਸ ਹੋਣ ’ਤੇ ਪੁਲਸ ਨੇ ਦੱਸੀ ਥਾਂ ’ਤੇ ਛਾਪਾ ਮਾਰ ਕੇ ਰਾਜੂ ਪਾਸਵਾਨ ਤੋਂ 30 ਬੋਤਲਾਂ ਸ਼ਰਾਬ, ਮਾਰਕਾ ਸੰਤਰਾ ਫਾਰ ਇਨ ਹਿਮਾਚਲ ਪ੍ਰਦੇਸ਼ ਬਰਾਮਦ ਕੀਤੀਆਂ। ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਸੈਲੂਨ 'ਤੇ ਪੁੱਜੀ ਪਤਨੀ ਨੂੰ ਵੇਖ ਪਤੀ ਦੇ ਉੱਡੇ ਹੋਸ਼! ਅੰਦਰੋਂ ਸੈਲੂਨ ਮਾਲਕਣ ਨਾਲ ਰੰਗੇ ਹੱਥੀਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਟੀ ਤੇ ਕੈਂਟ ਰੇਲਵੇ ਸਟੇਸ਼ਨਾਂ 'ਤੇ ਜਲੰਧਰ ਪੁਲਸ ਦਾ ਕਾਸੋ ਓਪਰੇਸ਼ਨ, ਜੁਆਇੰਟ ਸੀਪੀ ਖੁਦ ਸੰਭਾਲੀ ਕਮਾਨ
NEXT STORY