ਆਟੋ ਡੈਸਕ- ਭਾਰਤ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਹੁਣ ਆਪਣੇ ਸਭ ਤੋਂ ਵੱਡੇ ਬਦਲਾਅ ਇਲੈਕਟ੍ਰਿਕ ਮੋਬਿਲਿਟੀ ਵੱਲ ਵੱਧ ਰਹੀ ਹੈ। ਕੰਪਨੀ ਦੀ ਪਹਿਲੀ ਪੂਰੀ ਤਰ੍ਹਾਂ ਇਲੈਕਟ੍ਰਿਕ ਕਾਰ e Vitara ਭਾਰਤ 'ਚ 2 ਦਸੰਬਰ 2025 ਨੂੰ ਲਾਂਚ ਹੋਣ ਜਾ ਰਹੀ ਹੈ। ਇਹ ਭਾਰਤ 'ਚ ਮਾਰੂਤੀ ਦੀ ਪਹਿਲੀ ਇਲੈਕਟ੍ਰਿਕ ਕਾਰ ਹੋਵੇਗੀ। ਲਾਂਚ ਦੀ ਤਰੀਕ ਤੈਅ ਹੋ ਚੁੱਕੀ ਹੈ ਪਰ ਅਸਲੀ ਚੁਣੌਤੀ ਇਸ ਕਾਰ ਨੂੰ ਮਾਰਕੀਟ 'ਚ ਸਫਲ ਬਣਾਉਣਾ ਹੈ।
e Vitara ਨੂੰ ਕੰਪਨੀ ਦੇ ਖਾਸ Heartect-e ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਇਹ ਕਾਰ ਦੋ ਬੈਟਰੀ 49 kWh ਅਤੇ 61 kWh 'ਚ ਉਪਲੱਬਧ ਹੋਵੇਗੀ। ਇਨ੍ਹਾਂ ਦੋਵਾਂ ਬੈਟਰੀ ਸਾਈਜ਼ ਤੋਂ ਪਤਾ ਚਲਦਾ ਹੈ ਕਿ ਮਾਰੂਤੀ ਸ਼ਹਿਰ 'ਚ ਚਲਾਉਣ ਵਾਲਿਆਂ ਦੇ ਨਾਲ-ਨਾਲ ਜ਼ਿਆਦਾ ਰੇਂਜ ਚਾਹੁਣ ਵਾਲੇ ਖਰੀਦਦਾਰਾਂ ਨੂੰ ਵੀ ਧਿਆਨ 'ਚ ਰੱਖ ਰਹੀ ਹੈ।
ਇਹ ਵੀ ਪੜ੍ਹੋ- ਮਹਿੰਦਰਾ ਦਾ ਵੱਡਾ ਐਲਾਨ! ਕੰਪਨੀ 27 ਨਵੰਬਰ ਨੂੰ ਬਾਜ਼ਾਰ 'ਚ ਪੇਸ਼ ਕਰੇਗੀ ਨਵੀਂ 7-ਸੀਟਰ EV
e Vitara ਦੀ ਰੇਂਜ
ਛੋਟੀ 49 kWh ਬੈਟਰੀ ਪੈਕ ਵਾਲੀ e Vitara ਦੀ WLTP ਰੇਂਜ 344 ਕਿਲੋਮੀਟਰ ਤਕ ਹੈ। ਇਹ ਫਰੰਟ ਵ੍ਹੀਲ ਡਰਾਈਵ ਸਿਸਟਮ ਦੇ ਨਾਲ ਆਉਂਦੀ ਹੈ, ਜੋ 142 bhp ਪਾਵਰ ਅਤੇ 193 Nm ਟਾਰਕ ਦਿੰਦੀ ਹੈ। ਵੱਡੀ 61 kWh ਬੈਟਰੀ ਪੈਕ ਵਾਲੀ e Vitara ਦੋ ਵੇਰੀਐਂਟ FWD ਅਤੇ AWD (ਆਲ ਵ੍ਹੀਲ ਡਰਾਈਵ) 'ਚ ਆਉਂਦੀ ਹੈ। FWD ਵੇਰੀਐਂਟ ਦੀ WLTP ਰੇਂਜ 426 ਕਿਲੋਮੀਟਰ ਤਕ ਹੈ, ਜਿਸ ਵਿਚ 171 bhp ਪਾਵਰ ਅਤੇ 193 Nm ਟਾਰਕ ਮਿਲਦਾ ਹੈ। ਉਥੇ ਹੀ FWD ਵੇਰੀਐਂਟ 'ਚ 181 bhp ਪਾਵਰ ਅਤੇ 307 Nm ਟਾਰਕ ਹੈ, ਜਿਸਦੀ ਰੇਂਜ 395 ਕਿਲੋਮੀਟਰ ਤਕ ਹੈ। ਸ਼ੁਰੂਆਤੀ ਕੀਮਤ ਦੀ ਗੱਲ ਕਰੀਏ ਤਾਂ ਰਿਪੋਰਟਾਂ ਮੁਤਾਬਕ, ਇਹ ਕਾਰ ਕਰੀਬ 20 ਲੱਖ ਰੁਪਏ (ਐਕਸ-ਸ਼ੋਅਰੂਮ) ਤੋਂ ਸ਼ੁਰੂ ਹੋ ਸਕਦੀ ਹੈ।
ਡਿਜ਼ਾਈਨ
e Vitara ਦਾ ਡਿਜ਼ਾਈਨ ਕਾਫੀ ਮਾਡਰਨ ਹੈ। ਇਸ ਵਿਚ LED ਪ੍ਰਾਜੈਕਟਰ ਹੈੱਡਲਾਈਟਾਂ, Y-ਸ਼ੇਪਡ ਡੇਅ-ਟਾਈਮ ਰਨਿੰਗ ਲਾਈਟਾਂ (DRLs) ਅਤੇ ਫਰੰਟ ਫੌਗ ਲੈਂਪਸ ਦਿੱਤੇ ਗਏ ਹਨ ਕਿਉਂਕਿ ਇਹ ਇਕ ਇਲੈਕਟ੍ਰਿਕ ਕਾਰ ਹੈ, ਇਸ ਲਈ ਇਸ ਵਿਚ ਰੇਡੀਏਟਰ ਗਰਿਲ ਨਹੀਂ ਦਿੱਤੀ ਗਈ। ਸਾਈਡ ਤੋਂ ਇਹ ਕਾਰ ਬਲੈਕ ਕਲੈਡਿੰਗ ਅਤੇ 18-ਇੰਚ ਏਅਰੋਡਾਇਨਾਮਿਕ ਅਲੌਏ ਵ੍ਹੀਲਜ਼ ਦੇ ਨਾਲ ਅਕਰਸ਼ਿਤ ਲਗਦੀ ਹੈ। ਪਿੱਛਲੇ ਪਾਸੋਂ ਇਸ ਵਿਚ ਬਲੈਕ ਬੰਪਰ, ਤਿੰਨ-ਭਾਗ ਵਾਲੀ LED ਹੈੱਡਲਾਈਟਾਂ ਅਤੇ ਉਨ੍ਹਾਂ ਨੂੰ ਜੋੜਦੀ ਹੋਈ ਗਲਾਸੀ ਬਲੈਕ ਸਟ੍ਰਿਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ- Tesla ਤੋਂ ਅੱਗੇ ਨਿਕਲੀ ਚੀਨ ਦੀ ਇਹ ਕੰਪਨੀ, ਬਣਾ'ਤੀ ਉੱਡਣ ਵਾਲੀ ਕਾਰ
ਇੰਟੀਰੀਅਰ ਤੇ ਫੀਚਰਜ਼
ਅੰਦਰੋਂ e Vitara ਦਾ ਇੰਟੀਰੀਅਰ ਕਾਫੀ ਪ੍ਰੀਮੀਅਮ ਅਤੇ ਟੈਕਨਾਲੋਜੀ ਨਾਲ ਭਰਪੂਰ ਹੈ। ਇਸ ਵਿਚ ਡਿਊਲ-ਸਪੋਕ ਸਟੀਅਰਿੰਗ ਵ੍ਹੀਲ ਅਤੇ ਡਿਊਲ-ਸਕਰੀਨ ਡੈਸ਼ਬੋਰਡ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ ਇਕ 10.1 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ 10.25-ਇੰਚ ਡਿਜੀਟਲ ਇੰਸਟਰੂਮੈਂਟ ਕਲਸਟਰ ਸ਼ਾਮਲ ਹਨ। ਇਸਤੋਂ ਇਲਾਵਾ ਕਾਰ 'ਚ ਰੈਕਟੈਂਗੁਲਰ ਏਸੀ ਵੈਂਟਸ, ਆਟੋ-ਡਿਮਿੰਗ ਰੀਅਰ-ਵਿਊ ਮਿਰਰ, ਸੈਮੀ-ਲੈਦਰ ਸੀਟਾਂ, ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਅਤੇ ਵਾਇਰਲੈੱਸ ਫੋਨ ਚਾਰਜਰ ਦਿੱਤੇ ਗਏ ਹਨ।
ਸੇਫਟੀ ਦਾ ਖਾਸ ਧਿਆਨ
ਕਾਰ ਦੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਪੈਨੋਰਮਿਕ ਸਨਰੂਫ, 10-ਵੇਅ ਐਡਜਸਟ ਹੋਣ ਵਾਲੀ ਡਰਾਈਵਰ ਸੀਟ ਅਤੇ ਵੈਂਟੀਲੇਟਿਡ ਫਰੰਟ ਸੀਟਾਂ ਸ਼ਾਮਲ ਹਨ। ਸੇਫਟੀ ਲਈ ਇਸ ਵਿਚ 7-ਏਅਰਬੈਗਸ, 360-ਡਿਗਰੀ ਕੈਮਰਾ ਵਿਊ ਅਤੇ ADAS ਤਕਨੀਕ ਦਿੱਤੀ ਗਈ ਹੈ। ਕੁਲ ਮਿਲਾ ਕੇ e Vitara ਇਕ ਅਜਿਹੀ ਇਲੈਕਟ੍ਰਿਕ ਐੱਸ.ਯੂ.ਵੀ. ਹੈ ਜੋ ਆਧੁਨਿਕ ਡਿਜ਼ਾਈਨ, ਲੰਬੀ ਰੇਂਜ ਅਤੇ ਐਡਵਾਂਸ ਫੀਚਰਜ਼ ਨਾਲ ਭਾਰਤ ਦੇ ਈਵੀ ਬਾਜ਼ਾਰ 'ਚ ਨਵਾਂ ਬਦਲਾਅ ਲਿਆ ਸਕਦੀ ਹੈ।
ਇਹ ਵੀ ਪੜ੍ਹੋ- ਟਾਟਾ ਨੇ ਫਿਰ ਚਟਾਈ ਹੁੰਡਈ-ਮਹਿੰਦਰਾ ਨੂੰ ਧੂੜ, ਮਹੀਨੇ 'ਚ ਵੇਚ'ਤੀਆਂ ਹਜ਼ਾਰਾਂ ਕਾਰਾਂ
ਠੱਗਾਂ ਨੇ ਵਪਾਰੀ ਨੂੰ 'Digital Arrest' ਕਰ ਖਾਤੇ 'ਚੋਂ ਉਡਾਏ 53 ਲੱਖ ਰੁਪਏ
NEXT STORY