ਨਵਾਂਸ਼ਹਿਰ (ਮਨੋਰੰਜਨ)- ਥਾਣਾ ਮੁਕੰਦਪੁਰ ਪੁਲਸ ਨੇ ਇਕ ਵਿਆਕਤੀ ਨੂੰ ਕਾਬੂ ਕਰਕੇ ਉਸ ਦੇ ਕੋਲੋਂ ਚਾਰ ਪੱਤੇ ਕੁੱਲ੍ਹ 40 ਨਸ਼ੀਲੀ ਗੋਲ਼ੀਆਂ ਬਰਾਮਦ ਕੀਤੀਆਂ। ਪੁਲਸ ਨੇ ਕਥਿਤ ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏ. ਐੱਸ. ਆਈ. ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਸ ਪਾਰਟੀ ਸ਼ੇਖੂਪੁਰ ਰੋਡ ਨੇੜੇ ਧਾਰਮਿਕ ਸਥਾਨ ਟੀ-ਪੁਆਇੰਟ 'ਤੇ ਚੈਕਿੰਗ ਕਰ ਰਹੇ ਸਨ।
ਇਹ ਵੀ ਪੜ੍ਹੋ : UK ਜਾਂਦੇ ਜਹਾਜ਼ 'ਚ ਕੁੱਲ੍ਹੜ ਪਿੱਜ਼ਾ ਕੱਪਲ ਨਾਲ ਹੋਇਆ ਕੁਝ ਅਜਿਹਾ, ਵੀਡੀਓ ਹੋ ਗਈ ਵਾਇਰਲ
ਇਸੇ ਦੌਰਾਨ ਸ਼ੇਖੂਪੁਰ ਸਾਈਡ ਤੋਂ ਇਕ ਸਕੂਟਰੀ ਸਵਾਰ ਵਿਆਕਤੀ ਆਉਂਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਚੱਲਣ ਲੱਗਾ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਆਕਤੀ ਨੂੰ ਕਾਬੂ ਕਰ ਲਿਆ। ਇਸ ਦੌਰਾਨ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਚਾਰ ਪੱਤੇ ਕੁੱਲ੍ਹ 40 ਨਸ਼ੀਲੀਆਂ ਗੋਲ਼ੀਆਂ ਐਲਪਰੋਜਮ ਦੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਪਛਾਣ ਵਿਪਨ ਕੁਮਾਰ ਦੇ ਰੂਪ ਵਿੱਚ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, 2 ਘਰਾਂ 'ਚ ਵਿਛੇ ਸੱਥਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਏ ਮਾਪਿਆਂ ਦੇ ਸੋਹਣੇ-ਸੁਣੱਖੇ ਪੁੱਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੱਕ ਹਾਜੀਪੁਰ ਦੇ ਖੇਤਾਂ ’ਚੋਂ ਨੌਜਵਾਨ ਦੀ ਮਿਲੀ ਲਾਸ਼, ਕਤਲ ਦਾ ਖ਼ਦਸ਼ਾ
NEXT STORY