ਕੋਟਕਪੂਰਾ(ਨਰਿੰਦਰ)-ਜ਼ਿਲਾ ਪੁਲਸ ਮੁਖੀ ਡਾ. ਪ੍ਰਗਿਆ ਜੈਨ ਆਈ. ਪੀ. ਐੱਸ, ਵੱਲੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ’ਤੇ ਥਾਣਾ ਸਦਰ ਪੁਲਸ ਕੋਟਕਪੂਰਾ ਵੱਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੌਂਕੀ ਪੰਜਗਰਾਈ ਕਲਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਲੋਕਲ ਰੈਂਕ ਨਵਦੀਪ ਸਿੰਘ ਨੇ ਥਾਣਾ ਸਦਰ ਪੁਲਸ ਕੋਟਕਪੂਰਾ ਨੂੰ ਇਤਲਾਹ ਦਿੱਤੀ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਪੰਜਗਰਾਈ ਕਲਾਂ ਵਿਖੇ ਮਲਕੇ ਰੋਡ ’ਤੇ ਮੌਜੂਦ ਸਨ, ਜਿਸ ਦੌਰਾਨ ਉਨ੍ਹਾਂ ਨੇ ਸ਼ੱਕ ਦੇ ਆਧਾਰ ’ਤੇ ਇਕ ਕਾਰ ਨੂੰ ਰੋਕਿਆ ਹੈ, ਜਿਸ ਨੂੰ ਰਾਮ ਸਿੰਘ ਵਾਸੀ ਪਿੰਡ ਸਮਾਲਸਰ ਚਲਾ ਰਿਹਾ ਹੈ ਅਤੇ ਇਸ ਕੋਲ ਕੋਈ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਹੈ।
ਇਸ ਦੌਰਾਨ ਮਿਲੀ ਸੂਚਨਾ ਦੇ ਅਧਾਰ ’ਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਤਲਾਸ਼ੀ ਲੈਣ ਦੇ ਉਕਤ ਵਿਅਕਤੀ ਕੋਲੋਂ 51.67 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ਵਿਚ ਥਾਣਾ ਸਦਰ ਪੁਲਸ ਕੋਟਕਪੂਰਾ ਵਿਖੇ ਉਕਤ ਵਿਅਕਤੀ ਰਾਮ ਸਿੰਘ ਵਾਸੀ ਸਮਾਲਸਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਦੌਰਾਨ ਉਸ ਕੋਲੋਂ ਮਿਲੀ ਗੱਡੀ ਨੂੰ ਵੀ ਪੁਲਸ ਵੱਲੋਂ ਆਪਣੇ ਕਬਜੇ ਵਿਚ ਲੈ ਲਿਆ ਗਿਆ ਹੈ।
15 ਦਿਨ ਪਹਿਲਾਂ ਹੋਈ ਮੌਤ ਦੇ ਮਾਮਲੇ "ਚ ਵੱਡਾ ਖ਼ੁਲਾਸਾ, ਪਤਨੀ ਨੇ ਪ੍ਰੇਮੀ ਤੋਂ ਮਰਵਾਇਆ ਪਤੀ
NEXT STORY