ਜਲੰਧਰ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦਾ 4 ਦਿਨ ਬੀਤ ਜਾਣ ਦੇ ਬਾਅਦ ਵੀ ਕੁਝ ਪਤਾ ਨਹੀਂ ਲੱਗਾ ਕਿ ਉਹ ਮਾਹਿਤਪੁਰ ਦੇ ਰਾਹ ਤੋਂ ਬੜੀ ਆਸਾਨੀ ਨਾਲ ਨਿਕਲ ਗਿਆ। ਉਸਦੀ ਤਲਾਸ਼ 'ਚ 1500 ਤੋਂ ਜ਼ਿਆਦਾ ਮੁਲਾਜ਼ਮਾਂ ਆਪਣੇ ਸੀਨੀਅਰਾਂ ਦੇ ਨਾਲ ਮੈਦਾਨ 'ਚ ਡਟੇ ਹੋਏ ਹਨ। ਇਸ ਸਬੰਧੀ ਗੰਭੀਰਤਾ ਨਾਲ ਕੀਤੀ ਜਾਂਚ 'ਚ ਪਤਾ ਲੱਗਾ ਕੇ ਸਰਕਾਰ ਅਜਨਾਲਾ ਕਾਂਡ ਤੋਂ ਬਾਅਦ ਅੰਮ੍ਰਿਤਪਾਲ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦਾ ਮਨ ਬਣਾ ਚੁੱਕੀ ਸੀ। ਜਿਸ ਦੇ ਚੱਲਦਿਆਂ ਆਪਰੇਸ਼ਨ ਨੂੰ ਸਫ਼ਲਤਾਪੂਰਨ ਪੂਰਾ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਅਤੇ 15 ਦਿਨ ਤੱਕ ਇਸ ਸਬੰਧੀ ਯੋਜਨਾ ਉਲੀਕੀ ਗਈ। ਖ਼ੁਫੀਆਂ ਏਜੰਸੀਆਂ ਤੋਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਜੇਕਰ ਅੰਮ੍ਰਿਤਪਾਲ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕੀਤਾ ਜਾਂਦਾ ਤਾਂ ਬਹੁਤ ਵੱਡਾ ਵਿਵਾਦ ਹੋ ਜਾਣਾ ਸੀ। ਇਸ ਲਈ ਜੱਲੂਪੁਰ ਖੇੜਾ 'ਚ ਸਿਵਲ ਕੱਪੜਿਆਂ 'ਚ ਇਕ ਟੀਮ ਨੂੰ ਭੇਜਿਆ ਗਿਆ, ਜੋ ਕਿ ਅੰਮ੍ਰਿਤਪਾਲ 'ਤੇ ਨਜ਼ਰ ਰੱਖ ਰਹੀ ਸੀ। ਇਸ ਸਬੰਧੀ ਪਤਾ ਲੱਗਾ ਸੀ ਕਿ ਅੰਮ੍ਰਿਤਪਾਲ ਆਪਣੇ ਕਾਫ਼ਲੇ ਦੇ ਨਾਲ ਬਠਿੰਡਾ ਜਾਵੇਗਾ।
ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਦੀ ਮਨਸੁਖ ਕੌਰ ਢਿੱਲੋਂ ਨੇ ਅਮਰੀਕਾ ’ਚ ਗੱਡੇ ਝੰਡੇ, ਹਾਸਲ ਕੀਤਾ ਵੱਡਾ ਮੁਕਾਮ
ਪਹਿਲਾਂ ਤਾਂ ਅੱਧੀ ਰਾਤ ਨੂੰ ਪਹਿਲਾ ਤੋਂ ਹੀ ਤਿਆਰ ਕੀਤੀ ਟੀਮ ਨੂੰ ਅਲਰਟ ਕਰਕੇ ਤੜਕੇ ਟ੍ਰੇਪ ਵਾਲੀ ਥਾਂ 'ਤੇ ਬੁਲਿਆ ਗਿਆ ਅਤੇ ਇਹ ਟ੍ਰੇਪ ਅੰਮ੍ਰਿਤਪਾਲ ਦੇ ਘਰ ਤੋਂ ਕਾਫ਼ੀ ਦੂਰੀ 'ਤੇ ਲਗਾਇਆ ਗਿਆ ਸੀ। ਜਿਵੇਂ ਹੀ ਅੰਮ੍ਰਿਤਪਾਲ ਦਾ ਕਾਫ਼ਲਾ ਘਰੋਂ ਨਿਕਲਿਆ ਤਾਂ ਟੀਮ ਨੂੰ ਸਿਗਨਲ ਦਿੱਤਾ ਗਿਆ ਪਰ ਟ੍ਰੇਪ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਹੀ ਰੁਕ ਗਿਆ। ਪੁਲਸ ਨੂੰ ਜਾਣਕਾਰੀ ਮਿਲੀ ਕੇ ਅੰਮ੍ਰਿਤਪਾਲ ਦਾ ਕੋਈ ਸਾਮਾਨ ਘਰ ਰਹਿ ਗਿਆ ਹੈ ਪਰ ਪੁਲਸ ਨੂੰ ਉਸ ਵੇਲੇ ਤੱਕ ਲੱਗਾ ਕਿ ਉਨ੍ਹਾਂ ਦਾ ਆਪਰੇਸ਼ਨ ਲੀਕ ਹੋ ਗਿਆ ਹੈ। ਅੰਮ੍ਰਿਤਪਾਲ ਨੂੰ ਸ਼ੱਕ ਹੋ ਚੁੱਕਿਆ ਸੀ ਕਿ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਫਿਰਾਕ 'ਚ ਹੈ, ਜਿਸ ਦੀ ਪੁਸ਼ਟੀ ਕਰਨ ਲਈ ਕਾਫ਼ਲੇ ਦੀ ਇਕ ਗੱਡੀ ਨੂੰ ਟ੍ਰੇਪ ਵਾਲੀ ਥਾਂ ਤੋਂ ਕੱਢਿਆ ਗਿਆ। ਜਿਸ ਤੋਂ ਬਾਅਦ ਅੰਮ੍ਰਿਤਪਾਲ ਦੇ ਕਾਫ਼ਲੇ ਨੇ ਰੂਟ ਬਦਲ ਕੇ ਪਿੰਡਾਂ ਵਿੱਚੋਂ ਗੱਡੀਆਂ ਕੱਢ ਲਈਆਂ। ਆਪਰੇਸ਼ਨ ਦੀ ਅਗਵਾਈ ਕਰਨ ਵਾਲੇ ਕਪਤਾਨ ਨੂੰ ਜਦੋਂ ਤੱਕ ਇਸ ਬਾਰੇ ਪਤਾ ਲੱਗਾ ਉਸ ਵੇਲੇ ਤੱਕ ਅੰਮ੍ਰਿਤਪਾਲ ਫ਼ਰਾਰ ਹੋ ਚੁੱਕਿਆ ਸੀ।
ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀਕਾਂਡ : ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸੁਖਬੀਰ ਬਾਦਲ ਨੂੰ ਵੱਡੀ ਰਾਹਤ
ਜਿਸ ਤੋਂ ਬਾਅਦ ਲਿੰਕ ਰੋਡ 'ਤੇ ਬੈਠੀ ਟੀਮ ਹਫ਼ੜਾ-ਦਫ਼ੜੀ 'ਚ ਅੰਮ੍ਰਿਤਪਾਲ ਦੇ ਪਿੱਛੇ ਲੱਗ ਗਈ ਕਿਉਂਕਿ ਉਨ੍ਹਾਂ ਨੂੰ ਇਹ ਫਿਕਰ ਸਤਾ ਰਹੀ ਸੀ ਕਿ ਸਰਕਾਰ ਦਾ ਆਪਰੇਸ਼ਨ ਫੇਲ੍ਹ ਨਾ ਹੋ ਜਾਵੇ। ਇਸ ਦੇ ਨਾਲ ਹੀ ਸੀ. ਸੀ. ਟੀ. ਵੀ. ਤੋਂ ਇਹ ਸਾਫ਼ ਹੋਇਆ ਕਿ ਅੰਮ੍ਰਿਤਪਾਲ ਦਾ ਕਾਫ਼ਲਾ ਬੜੀ ਆਸਾਨੀ ਨਾਲ ਮੋਗਾ ਵੱਲ ਗਿਆ ਪਰ ਫਿਰ ਮੋਗਾ ਦੀ ਐਂਟਰੀ ਪੁਆਇੰਟ 'ਤੇ ਪੁਲਸ ਦਾ ਵੱਡਾ ਨਾਕਾ ਦੇਖਕੇ ਉਹ ਵਾਪਸ ਪਰਤ ਗਏ। ਸੀ. ਸੀ. ਟੀ. ਵੀ 'ਚ ਨਜ਼ਰ ਆ ਰਿਹਾ ਹੈ ਕਿ ਟੋਲ ਪਲਾਜ਼ਾ ਤੋਂ ਕਾਫ਼ਲਾ 140 ਦੀ ਸਪੀਡ ਤੋਂ ਨਿਕਲ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ’ਚ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ
NEXT STORY