ਜਲੰਧਰ— ਰਾਮਾਮੰਡੀ ਦੇ ਫਲਾਈਓਵਰ ਦੇ ਕੰਮ ਦੀ ਡੈੱਡਲਾਈਨ ਨੇੜੇ ਆ ਰਹੀ ਹੈ। ਸਮੇਂ 'ਤੇ ਫਲਾਈਓਵਰ 'ਤੇ ਮਿੱਟੀ ਨਾ ਪਹੁੰਚਣ ਕਾਰਨ ਕੰਮ 'ਚ ਦੇਰੀ ਹੋ ਰਹੀ ਹੈ। ਦੱਸ ਦੇਈਏ ਕਿ ਰਾਮਾਮੰਡੀ ਫਲਾਈਓਵਰ ਦੇ ਕੰਮ ਦੀ ਡੈੱਡਲਾਈਨ 31 ਜੂਨ ਹੈ ਅਤੇ ਕੰਪਨੀ ਦੇ ਕੋਲ 25 ਦਿਨ ਦਾ ਹੀ ਸਮਾਂ ਬਾਕੀ ਹੈ ਜਦਕਿ ਸਿਰਫ 50 ਫੀਸਦੀ ਕੰਮ ਹੀ ਪੂਰਾ ਹੋਇਆ ਹੈ। ਕੰਪਨੀ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਦੱਸਿਆ ਸੀ ਕਿ ਕਿਸੇ ਵੀ ਹਾਲਤ 'ਚ ਸਮੇਂ 'ਤੇ ਕੰਮ ਖਤਮ ਨਹੀਂ ਹੋ ਸਕਦਾ ਕਿਉਂਕਿ ਬਰਸਾਤ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਪਰ ਅਜੇ ਤੱਕ ਨਾ ਤਾਂ ਬਰਸਾਤ ਸ਼ੁਰੂ ਹੋਈ ਹੈ ਅਤੇ ਨਾ ਹੀ ਸਮੇਂ 'ਤੇ ਮਿੱਟੀ ਪਹੁੰਚ ਰਹੀ ਹੈ। ਰਾਮਾਮੰਡੀ ਦਾ ਕੰਮ 4 ਦਿਨ ਤੋਂ ਮਿੱਟੀ ਨਾ ਪਹੁੰਚਣ ਕਾਰਨ ਬੰਦ ਹੈ। ਇਸ ਤੋਂ ਪਹਿਲਾਂ 12 ਅਤੇ 25 ਮਈ ਤੱਕ ਫਲਾਈਓਵਰ 'ਤੇ ਮਿੱਟੀ ਨਹੀਂ ਪਹੁੰਚੀ ਸੀ ਅਤੇ ਕੰਮ ਬੰਦ ਸੀ।
ਜ਼ਿਕਰਯੋਗ ਹੈ ਕਿ ਪੀ. ਏ. ਪੀ. ਫਲਾਈਓਵਰ ਦੇ ਕੰਮ 'ਚ ਵੀ ਪਿੰਡ ਵਾਸੀਆਂ ਨੇ ਅੜਚਣ ਪਾਈ ਸੀ ਅਤੇ ਪਿੰਡ 'ਚੋਂ ਮਿੱਟੀ ਦੇ ਟਰੱਕ ਨਹੀਂ ਨਿਕਲਣ ਦਿੱਤੇ ਸਨ, ਜਿਸ ਤੋਂ ਬਾਅਦ ਠੇਕੇਦਾਰ ਨੂੰ ਕਿਸੇ ਦੂਜੀ ਥਾਂ ਤੋਂ ਮਿੱਟੀ ਲਿਆਉਣੀ ਪਈ ਸੀ। ਉਥੇ ਹੀ ਦੂਜੇ ਪਾਸੇ ਪੀ. ਏ. ਪੀ. ਫਲਾਈਓਵਰ ਦੀ ਲੁਧਿਆਣਾ ਜਲੰਧਰ ਲੇਨ ਨੂੰ ਵੀ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ ਕਿਉਂਕਿ ਅਧਿਕਾਰੀ ਡੇਂਜਰ ਜ਼ੋਨ ਦੀ ਸਰਵਿਸ ਰੋਡ ਨੂੰ ਬੰਦ ਕਰਵਾਉਣ 'ਚ ਅਸਮਰਥ ਨਜ਼ਰ ਆ ਰਹੇ ਹਨ। ਲੁਧਿਆਣਾ ਵੱਲੋਂ ਜਾਮ ਲੱਗ ਰਿਹਾ ਹੈ। ਉਥਰ ਕੰਪਨੀ ਦੇ ਇੰਜੀਨੀਅਰ ਹਿਤੇਸ਼ ਧਵਨ ਨੇ ਮੰਨਿਆ ਕਿ ਕੰਮ ਘੱਟ ਰਫਤਾਰ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਨੂੰ ਕਿਹਾ ਦਿੱਤਾ ਹੈ ਕਿ ਕਿਸੇ ਵੀ ਹਾਲਤ 'ਚ ਰਾਮਾਮੰਡੀ ਫਲਾਈਓਵਰ 'ਤੇ ਮਿੱਟੀ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਵੇ।
ਜਲੰਧਰ 'ਚ ਸ਼ਿਵ ਸੈਨਾ ਵਰਕਰ ਤੇ ਸਿੱਖ ਗਰਮ ਖਿਆਲੀ ਆਪਸ 'ਚ ਭਿੜੇ (ਤਸਵੀਰਾਂ)
NEXT STORY