ਜਲੰਧਰ (ਸੁਰਿੰਦਰ)– ਦੋਆਬਾ ਚੌਕ ਤੋਂ ਅੱਡਾ ਟਾਂਡਾ ਫਾਟਕ ਵੱਲ ਜਾਂਦੇ ਹੋਏ ਸ਼੍ਰੀ ਦੇਵੀ ਤਲਾਬ ਦੇ ਸਾਹਮਣੇ ਨਿੱਜੀ ਹਸਪਤਾਲ ਦੇ ਇਕ ਐਂਬੂਲੈਂਸ ਦੇ ਚਾਲਕ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਜਦੋਂ ਐਂਬੂਲੈਂਸ ਦੀ ਮਾਮੂਲੀ ਟੱਕਰ ਹੋ ਗਈ। ਲੋਕਾਂ ਨੇ ਐਂਬੂਲੈਂਸ ਦੇ ਡਰਾਈਵਰ ਨੂੰ ਬਾਹਰ ਕੱਢ ਕੇ ਉਸਨੂੰ ਥੱਪੜ ਤੱਕ ਮਾਰ ਦਿੱਤੇ।
ਇਹ ਖ਼ਬਰ ਵੀ ਪੜ੍ਹੋ - ਹਾਦਸੇ ਮਗਰੋਂ ਭਾਰਤੀ ਟੀਮ ਵਿਚ ਪੰਤ ਦੀ ਜਗ੍ਹਾ ਬਾਰੇ ਬੋਲੇ ਕਪਤਾਨ ਹਾਰਦਿਕ ਪੰਡਯਾ, ਕਹੀ ਇਹ ਗੱਲ
ਲੋਕਾਂ ਨੇ ਦੋਸ਼ ਲਾਇਆ ਕਿ ਐਂਬੂਲੈਂਸ ਦੇ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਸਹੀ ਢੰਗ ਨਾਲ ਗੱਡੀ ਨਹੀਂ ਚਲਾ ਰਿਹਾ ਸੀ, ਜਿਸ ਨਾਲ ਵੱਡਾ ਹਾਦਸਾ ਵੀ ਹੋ ਸਕਦਾ ਸੀ। ਟਾਂਡਾ ਰੋਡ ’ਤੇ ਕਾਫੀ ਦੇਰ ਤੱਕ ਹੰਗਾਮਾ ਵੀ ਹੁੰਦਾ ਰਿਹਾ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਿਤ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਇਕਪਾਸੜ ਪਿਆਰ! ਯੂਨੀਵਰਸਿਟੀ ਪਹੁੰਚ ਕੇ ਵਿਦਿਆਰਥਣ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਮੌਕੇ ’ਤੇ ਪੁੱਜੇ ਏ. ਐੱਸ. ਆਈ. ਫਕੀਰ ਸਿੰਘ ਨੇ ਸਾਰੇ ਮਾਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਹਾਦਸਾ ਹੋਇਆ। ਦੂਜੇ ਪਾਸੇ ਏ. ਐੱਸ. ਆਈ. ਫਕੀਰ ਸਿੰਘ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ। ਧੁੰਦ ਕਾਰਨ ਟੱਕਰ ਹੋਣ ਲੱਗੀ ਸੀ ਪਰ ਬਚਾਅ ਹੋ ਗਿਆ। ਉਲਟਾ ਲੋਕਾਂ ਨੇ ਐਂਬੂੁਲੈਂਸ ਦੇ ਡਰਾਈਵਰ ਦੇ ਪੈਸੇ ਕੱਢ ਲਏ ਅਤੇ ਉਸਨੂੰ ਬੁਰਾ-ਭਲਾ ਕਹਿਣ ਲੱਗੇ। ਮਾਮਲੇ ਨੂੰ ਮੌਕੇ ’ਤੇ ਸੁਲਝਾ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫਿਰੌਤੀ ਨਾ ਦੇਣ ’ਤੇ ਟਿੰਮੀ ਚਾਵਲਾ ਵਰਗਾ ਹਾਲ ਕਰਨ ਦੀਆਂ ਧਮਕੀਆਂ ਦੇਣ ਵਾਲੇ ਮਾਂ-ਪੁੱਤ ਤੇ ਜਵਾਈ ਗ੍ਰਿਫ਼ਤਾਰ
NEXT STORY