ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਜਸਵਿੰਦਰ )- ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟ ਕੇ ਦਿੱਤੇ ਗਏ ਬਿਆਨ ਦਾ ਵਿਰੋਧ ਕਰਨ ਵਾਲਿਆਂ ਨੌਜਵਾਨਾਂ 'ਚੋਂ ਪਿੰਡ ਮੂਨਕਾਂ ਨਾਲ ਸੰਬੰਧਤ ਗੁਰਨਾਮ ਸਿੰਘ ਅਤੇ ਪਿੰਡ ਖੁੱਡਾ ਨਾਲ ਸੰਬੰਧਤ ਗੁਰਪ੍ਰੀਤ ਸਿੰਘ ਖੁੱਡਾ ਦੇ ਹੱਕ 'ਚ ਪਿੰਡ ਮੂਨਕਾਂ ਅਤੇ ਖੁੱਡਾ 'ਚ ਅੱਜ ਲੋਕਾਂ ਦੇ ਭਾਰੀ ਇਕੱਠ ਹੋਏ। ਪਿੰਡ ਵਾਸੀਆਂ ਨੂੰ ਅੱਜ ਸਵੇਰੇ ਇਹ ਜਾਣਕਾਰੀ ਮਿਲੀ ਸੀ ਕਿ ਪੁਲਸ ਗੁਰਨਾਮ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਮੂਨਕਾਂ ਆ ਰਹੀ ਹੈ ਜਿਸ ਉਪਰੰਤ ਵੱਡੀ ਗਿਣਤੀ 'ਚ ਪਿੰਡ ਮੂਨਕ ਕਲਾਂ, ਮੂਨਕ ਖੁਰਦ ਅਤੇ ਬੋਲੇਵਾਲ 'ਚੋਂ ਵੱਡੀ ਗਿਣਤੀ 'ਚ ਲੋਕਾਂ ਨੇ ਗੁਰਨਾਮ ਸਿੰਘ ਦੇ ਘਰ ਮੂਹਰੇ ਇਕੱਠ ਕਰ ਕੇ ਕੇਂਦਰ ਸਰਕਾਰ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਅਤੇ ਪੰਜਾਬ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਪਿੰਡ 'ਚ ਗੁਰਨਾਮ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਛਾਪੇਮਾਰੀ ਕਰੇਗੀ ਤਾਂ ਉਸ ਦਾ ਵੱਡੀ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੰਤੋਖ ਚੌਧਰੀ ਨੇ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ, ਰੱਖੀ ਇਹ ਖ਼ਾਸ ਮੰਗ
ਇਕੱਤਰ ਹੋਏ ਇਕੱਠ 'ਚ ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਮੂਨਕਾਂ, ਯੂਥ ਆਗੂ ਸੁਖਵਿੰਦਰ ਸਿੰਘ ਮੂਨਕਾਂ, ਗੁਰਵਿੰਦਰ ਸਿੰਘ ਗੋਲਡੀ ਸਰਪੰਚ ਪਿੰਡ ਮੂਨਕ ਕਲਾਂ,ਬਾਬਾ ਸਰਵਣ ਸਿੰਘ,ਲੈਕਚਰਾਰ ਰਾਜਾ ਸਿੰਘ ਸੈਣੀ,ਪਰਦੀਪ ਸਿੰਘ ਮੂਨਕਾਂ ਅਤੇ ਹੋਰਨਾਂ ਬੁਲਾਰਿਆਂ ਨੇ ਨੌਜਵਾਨਾਂ ਵੱਲੋਂ ਦਰਜ ਕਰਾਏ ਗਏ ਵਿਰੋਧ ਦਾ ਸਮਰਥਨ ਕੀਤਾ ਅਤੇ ਸਾਬਕਾ ਕੈਬਨਿਟ ਮੰਤਰੀ ਵੱਲੋਂ ਨੌਜਵਾਨਾਂ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਅਤੇ ਕਿਸਾਨਾਂ ਪ੍ਰਤੀ ਦਿੱਤੇ ਗਏ ਘਟੀਆ ਬਿਆਨ ਵਾਜ਼ੀ ਨੂੰ ਗਲਤ ਠਹਿਰਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ।
ਪਿੰਡ ਵਾਸੀਆਂ ਨੇ ਇਸ ਮੌਕੇ ਚਿਤਾਵਨੀ ਦਿੱਤੀ ਕਿ ਜੇਕਰ ਅੱਜ 3 ਜਨਵਰੀ 12 ਵਜੇ ਤੱਕ ਨੌਜਵਾਨਾਂ 'ਤੇ ਦਰਜ ਕੀਤੇ ਗਏ ਪਰਚੇ ਰੱਦ ਨਾ ਕੀਤੇ ਗਏ ਤਾਂ ਵੱਡੀ ਗਿਣਤੀ 'ਚ ਜ਼ਿਲ੍ਹਾ ਹੁਸ਼ਿਆਰਪੁਰ 'ਚ ਪੁਲਸ ਪ੍ਰਸ਼ਾਸਨ ਅਤੇ ਸਾਬਕਾ ਕੈਬਨਿਟ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾl ਉਧਰ ਦੂਸਰੇ ਪਾਸੇ ਪਿੰਡ ਖੁੱਡਾ 'ਚ ਗੁਰਪ੍ਰੀਤ ਸਿੰਘ ਖੁੱਡਾ ਦੇ ਹੱਕ ਵਿੱਚ ਹੋਏ ਇਕੱਠ 'ਚ ਸੰਬੋਧਨ ਕਰਦਿਆਂ ਸਰਪੰਚ ਜਸਵੀਰ ਸਿੰਘ,ਜਥੇਦਾਰ ਜਗਜੀਤ ਸਿੰਘ,ਪਰਮਜੀਤ ਸਿੰਘ ਮੂਨਕਾਂ,ਬੀਬੀ ਰਛਪਾਲ ਕੌਰ ਅਤੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਅੰਦੋਲਨ ਰਾਸ਼ਟਰ ਵਿਆਪੀ ਅੰਦੋਲਨ ਬਣ ਚੁੱਕਿਆ ਹੈ ਅਤੇ ਇਸ ਅੰਦੋਲਨ ਲਈ ਨੌਜਵਾਨ,ਬੀਬੀਆਂ,ਬੱਚੇ ਹਰੇਕ ਕੁਰਬਾਨੀ ਦੇਣ ਨੂੰ ਤਿਆਰ ਹਨl
ਇਹ ਵੀ ਪੜ੍ਹੋ : ਖੁਸ਼-ਆਮਦੀਦ 2021: ਤਸਵੀਰਾਂ ’ਚ ਵੇਖੋ ਜਲੰਧਰ ਵਾਸੀਆਂ ਨੇ ਕਿਵੇਂ ਮਨਾਇਆ ਨਵੇਂ ਸਾਲ ਦਾ ਜਸ਼ਨ
ਉਨ੍ਹਾਂ ਇਸ ਮੌਕੇ ਹੋਰ ਦੱਸਿਆ ਕਿ ਨੌਜਵਾਨਾਂ ਉੱਪਰ ਦਰਜ ਕੀਤੇ ਗਏ ਪਰਚੇ ਰੱਦ ਨਾ ਕੀਤੇ ਜਾਣ ਦੀ ਸੂਰਤ 'ਚ ਪਿੰਡ ਮੂਨਕਾਂ ਤੇ ਖੁੱਡਾ ਵਾਸੀਆਂ ਵੱਲੋਂ ਹੋਰਨਾਂ ਪਿੰਡਾਂ ਵਾਲਿਆਂ ਨੂੰ ਨਾਲ ਲੈ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾl ਇਸ ਮੌਕੇ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਗੁਰਦੀਪ ਸਿੰਘ,ਯਸ਼ਪ੍ਰੀਤ ਸਿੰਘ ਖੁੱਡਾ, ਜਸਬੀਰ ਸਿੰਘ,ਪਰਮਜੀਤ ਸਿੰਘ,ਮਾਸਟਰ ਕਾਬਲ ਸਿੰਘ,ਹਰਮੇਸ਼ ਲਾਲ, ਬੀਬੀ ਤਰਸੇਮ ਕੌਰ, ਮਨਜੀਤ ਕੌਰ,ਰਾਮ ਪਿਆਰੀਜਥੇਦਾਰ ਜਗਜੀਤ ਸਿੰਘ,ਹਰਮਨਜੋਤ ਕੌਰ, ਰਸ਼ਪਾਲ ਕੌਰ ਤੇ ਵੱਡੀ ਗਿਣਤੀ ਵਿੱਚ ਪਿੰਡ ਖੁੱਡਾ ਨਿਵਾਸੀ ਹਾਜ਼ਰ ਸਨl
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕਿਸਾਨ ਅੰਦੋਲਨ ਲਈ ਅਮਰੀਕਾ ਰਹਿੰਦੇ ਇਸ ਪ੍ਰਵਾਸੀ ਭਾਰਤੀ ਨੇ ਭੇਜੀ 1 ਲੱਖ ਦੀ ਮਦਦ
NEXT STORY