ਕਾਠਗੜ੍ਹ (ਰਾਜੇਸ਼) : ਕਾਠਗੜ੍ਹ ਪੁਲਸ ਵੱਲੋਂ 1 ਕਿਲੋ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਗੱਲਬਾਤ ਕਰਦਿਆਂ ਕਾਠਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਨੇ ਦੱਸਿਆ ਕਿ ਬਲਾਚੌਰ-ਰੂਪਨਗਰ ਹਾਈਵੇ ’ਤੇ ਸਥਿਤ ਹਾਈਟੈੱਕ ਨਾਕੇ ’ਤੇ ਆਸਰੋਂ ਚੌਕੀ ਦੇ ਇੰਚਾਰਜ ਐੱਸ. ਆਈ. ਸਤਨਾਮ ਸਿੰਘ ਵੱਲੋਂ ਨਾਕਾਬੰਦੀ ਕਰ ਕੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ।ਇਸ ਦੌਰਾਨ ਰੋਪੜ ਸਾਈਡ ਤੋਂ ਆਈ ਪੰਜਾਬ ਰੋਡਵੇਜ਼ ਦੀ ਬੱਸ ਨੂੰ ਰੋਕ ਕੇ ਪੁਲਸ ਮੁਲਾਜ਼ਮ ਚੈਕਿੰਗ ਲਈ ਬੱਸ ’ਚ ਚੜ੍ਹੇ ਤਾਂ ਇਕ ਮੋਨਾ ਵਿਅਕਤੀ ਪਿਸ਼ਾਬ ਦਾ ਬਹਾਨਾ ਲਗਾ ਕੇ ਪਿਛਲੀ ਬਾਰੀ ਖੋਲ੍ਹ ਕੇ ਕਾਹਲੀ ਨਾਲ ਨਹਿਰ ਦੇ ਨਾਲ-ਨਾਲ ਰੋਪੜ ਵੱਲ ਨੂੰ ਤੁਰ ਪਿਆ ।
ਇਹ ਵੀ ਪੜ੍ਹੋ : ਨਵੀਂ ਖੇਤੀ ਨੀਤੀ ਨੂੰ ਲੈ ਕੇ ਬੋਲੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ, ਕਹੀਆਂ ਅਹਿਮ ਗੱਲਾਂ
ਸ਼ੱਕ ਪੈਣ ’ਤੇ ਪੁਲਸ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕੀਤਾ। ਕਾਬੂ ਕੀਤੇ ਦੀ ਵਿਅਕਤੀ ਦੀ ਪਛਾਣ ਬਿਰਸਾ ਬਰਜੋ ਪੁੱਤਰ ਜੋਟੋ ਬਰਜੋ ਵਾਸੀ ਲਾਮਡਾਰ ਥਾਣਾ ਮੋਨੂੰਆ ਜ਼ਿਲ੍ਹਾ ਪੱਛਮੀ ਸਿੰਘਭੂਮ (ਝਾਰਖੰਡ) ਵਜੋਂ ਹੋਈ ਹੈ। ਪੁਲਸ ਵੱਲੋਂ ਸੁੱਟੀ ਗਈ ਕਿੱਟ ਨੂੰ ਕਬਜ਼ੇ ’ਚ ਲੈ ਕੇ ਤਲਾਸ਼ੀ ਲੈਣ ਉਪਰੰਤ ਉਸ ’ਚੋਂ ਇਕ ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲਸ ਨੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਹਾਈਕੋਰਟ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ
ਅਮਰੀਕਾ ’ਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
NEXT STORY