ਜਲੰਧਰ (ਜ. ਬ.)– ਥਾਣਾ ਨਵੀਂ ਬਾਰਾਦਰੀ ਅਧੀਨ ਪੈਂਦੇ ਬੀ. ਐੱਸ. ਐੱਫ. ਚੌਂਕ ਨੇੜੇ ਇੰਡੀਅਨ ਆਇਲ ਦੇ ਪੈਟਰੋਲ ਪੰਪ ’ਤੇ ਰੱਖਿਆ ਹਵਾ ਭਰਨ ਵਾਲਾ ਆਟੋਮੈਟਿਕ ਏਅਰ ਕੰਪ੍ਰੈਸ਼ਰ ਫਟਣ ਨਾਲ ਭਾਜੜ ਮਚ ਗਈ। ਚੰਗੀ ਕਿਸਮਤ ਨੂੰ ਕੰਪ੍ਰੈਸ਼ਰ ਫਟਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਥੇ ਖੜ੍ਹੇ ਵਾਹਨ ਨੁਕਸਾਨੇ ਗਏ।
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕੰਪ੍ਰੈਸ਼ਰ ਦਾ ਇਕ ਹਿੱਸਾ ਉਥੇ ਖੜ੍ਹੀ ਕਾਰ ਦੀ ਛੱਤ ’ਤੇ ਡਿੱਗਾ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕੰਪ੍ਰੈਸ਼ਰ ਦੇ ਟੁਕੜੇ ਦੂਰ-ਦੂਰ ਜਾ ਕੇ ਡਿੱਗੇ। ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਨਾਲ ਲੱਗਦੇ ਹੋਟਲ ਦਾ ਪੂਰਾ ਸਟਾਫ਼ ਬਾਹਰ ਆ ਗਿਆ। ਧਮਾਕੇ ਦੀ ਸੂਚਨਾ ਮਿਲਦੇ ਹੀ ਥਾਣਾ ਬਾਰਾਦਰੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਭਿਆਨਕ ਧਮਾਕੇ ਵਿਚ ਪੈਟਰੋਲ ਪੰਪ ਦਾ ਬਚਾਅ ਹੋ ਗਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।
ਇਹ ਵੀ ਪੜ੍ਹੋ: ਕੋਰੋਨਾ ਸਬੰਧੀ ਜਲੰਧਰ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ, ਦਿਵਿਆਂਗ ਲਾਭਪਾਤਰੀਆਂ ਦਾ ਉਨ੍ਹਾਂ ਦੀਆਂ ਬਰੂਹਾਂ 'ਤੇ ਹੋਵੇਗਾ ਟੀਕਾਕਰਨ
ਨੁਕਸਾਨੀ ਕਾਰ ਦੇ ਮਾਲਕ ਸੁਬੋਧ ਕੁਮਾਰ ਨਿਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਮੈਂ ਜਲੰਧਰ ਕਿਸੇ ਕੰਮ ਆਇਆ ਸੀ। ਲਗਭਗ 2 ਵਜੇ ਮੈਂ ਇੰਡੀਅਨ ਆਇਲ ਦੇ ਪੈਟਰੋਲ ਪੰਪ ’ਤੇ ਪੈਟਰੋਲ ਪੁਆਉਣ ਲਈ ਰੁਕਿਆ। ਜਿਉਂ ਹੀ ਮੈਂ ਪੈਟਰੋਲ ਪੁਆ ਕੇ ਅਤੇ ਪੇਮੈਂਟ ਕਰ ਕੇ ਕਾਰ ਨੇੜੇ ਜਾਣ ਲੱਗਾ ਤਾਂ ਇਕਦਮ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਤਾਂ ਦੇਖਿਆ ਕਿ ਉਸ ਦੀ ਕਾਰ ਉੱਪਰ ਕੰਪ੍ਰੈਸ਼ਰ ਦਾ ਵਜ਼ਨਦਾਰ ਹਿੱਸਾ ਆ ਕੇ ਡਿੱਗਣ ਨਾਲ ਕਾਰ ਦੀ ਛੱਤ ਬਹਿ ਗਈ। ਇਹ ਵੇਖ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ ਤੇ ਮੈਂ ਉਥੋਂ ਦੂਰ ਜਾ ਕੇ ਖੜ੍ਹਾ ਹੋ ਗਿਆ। ਕਾਰ ਦੇ ਮਾਲਕ ਨੇ ਦੱਸਿਆ ਕਿ ਕੰਪ੍ਰੈਸ਼ਰ ਦੇ ਟੁਕੜੇ ਕਾਫੀ ਦੂਰ-ਦੂਰ ਸੜਕ ’ਤੇ ਜਾ ਰਹੇ ਰਾਹਗੀਰਾਂ ਦੇ ਉੱਪਰ ਵੀ ਡਿੱਗੇ। ਹਾਦਸੇ ਵਿਚ ਹਵਾ ਭਰਨ ਵਾਲੇ ਕੰਪ੍ਰੈਸ਼ਰ ਦੇ ਬਿਲਕੁਲ ਸਾਹਮਣੇ ਖੜ੍ਹੀ ਦੂਜੀ ਕਾਰ ਵੀ ਨੁਕਸਾਨੀ ਗਈ। ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਫਿਲੌਰ: ਪਲਾਂ 'ਚ ਉੱਜੜਿਆ ਹੱਸਦਾ-ਵੱਸਦਾ ਘਰ, ਭਿਆਨਕ ਹਾਦਸੇ 'ਚ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ
ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਮੌਕੇ ’ਤੇ ਮੌਜੂਦ ਪੈਟਰੋਲ ਪੰਪ ਦੇ ਕਰਿੰਦਿਆਂ ਨੇ ਦੱਸਿਆ ਕਿ ਕੰਪ੍ਰੈਸ਼ਰ ਅਚਾਨਕ ਫਟ ਗਿਆ, ਜਿਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਤੇਜ਼ ਗਰਮੀ ਕਾਰਨ ਵੀ ਕੰਪ੍ਰੈਸ਼ਰ ਫਟ ਸਕਦਾ ਹੈ। ਮੌਕੇ ’ਤੇ ਮੌਜੂਦ ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਹਾਦਸੇ ਨੇ ਖੋਹੀਆਂ ਖੁਸ਼ੀਆਂ, ਪਿਓ ਦੀਆਂ ਅੱਖਾਂ ਸਾਹਮਣੇ ਇਕਲੌਤੇ ਪੁੱਤਰ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਸਬੰਧੀ ਜਲੰਧਰ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ, ਦਿਵਿਆਂਗ ਲਾਭਪਾਤਰੀਆਂ ਦਾ ਉਨ੍ਹਾਂ ਦੀਆਂ ਬਰੂਹਾਂ 'ਤੇ ਹੋਵੇਗਾ ਟੀਕਾਕਰਨ
NEXT STORY