ਗੋਰਾਇਆ (ਜ. ਬ.)- 26 ਜਨਵਰੀ ਨੂੰ ਦਿੱਲੀ ’ਚ ਸੰਯੁਕਤ ਕਿਸਾਨ ਮੋਰਚੇ ਵਲੋਂ ਟਰੈਕਟਰ ਪਰੈਡ ਦੇ ਦਿੱਲੀ ਪ੍ਰੋਗਰਾਮ ’ਚ ਵੱਡੀ ਗਿਣਤੀ ’ਚ ਟਰੈਕਟਰ ਹਲਕਾ ਫ਼ਿਲੌਰ ਦੇ ਵੱਖ-ਵੱਖ ਪਿੰਡਾਂ ਚੋਂ ਕਿਸਾਨਾਂ ਵੱਲੋਂ 23 ਜਨਵਰੀ ਨੂੰ ਲੈ ਕੇ ਦਿੱਲੀ ਵੱਲ ਨੂੰ ਜਾ ਰਹੇ ਹਾਂ।
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਜਸਵੀਰ ਸਿੰਘ ਕਮਾਲਪੁਰ, ਹਰਿੰਦਰ ਸਿੰਘ ਮੁੱਠੜਾ, ਸਰਪੰਚ ਕਾਂਤੀ ਮੋਹਨ, ਸਰਬਜੀਤ ਸਿੰਘ ਗਿੱਲ, ਹਰਜੀਤ ਸਿੰਘ ਢੇਸੀ ਪ੍ਰਧਾਨ ਜ਼ਿਲਾ ਜਲੰਧਰ ਬੀ. ਕੇ. ਯੂ. ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ 23 ਜਨਵਰੀ ਨੂੰ ਹਲਕਾ ਫ਼ਿਲੌਰ ਤੋਂ 2000 ਤੋਂ ਵੱਧ ਟਰੈਕਟਰ ਦਿੱਲੀ ਲਈ ਰਵਾਨਾ ਹੋਣਗੇ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਮੀਟਿੰਗ ’ਚ ਵੱਡੀ ਗਿਣਤੀ ’ਚ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ
ਮਹਿਲਾ ਪੁਲਸ ਨੇ ਵੀ ਫੜੀ ਕਮਾਨ, ਟ੍ਰੈਫਿਕ ਨਿਯਮਾਂ ਪ੍ਰਤੀ ਇੰਝ ਕਰ ਰਹੀ ਜਾਗਰੂਕ
NEXT STORY