ਨਕੋਦਰ (ਪਾਲੀ)- ਇਥੋਂ ਦੇ ਨੇੜਲੇ ਪਿੰਡ ਸ਼ਰਕਪੁਰ ਵਿਖੇ ਗੁੱਜਰਾਂ ਦੇ ਡੇਰੇ ’ਤੇ ਚਾਰੇ ’ਚ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ 10 ਮੱਝਾਂ ਮਰ ਗਈਆਂ ਅਤੇ ਬਾਕੀ ਮੱਝਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਪੀੜਤ ਬਾਗ ਹੁਸੈਨ ਵਾਸੀ ਪਿੰਡ ਸ਼ਰਕਪੁਰ ਨੇ ਦੱਸਿਆ ਕਿ ਉਸ ਕੋਲ ਕਰੀਬ 34/35 ਪਸ਼ੂ ਹਨ ਅਤੇ ਘਰ ਵਿਚ ਹੀ ਮੱਝਾਂ ਦਾ ਬਾੜਾ ਹੈ। ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਕਰਦਾ ਹਾਂ।
ਵੀਰਵਾਰ ਰਾਤ ਮੇਰੀ ਪਹਿਲਾਂ ਇਕ ਮੱਝ ਡਿੱਗ ਪਈ, ਜਿਸ ਦੇ ਮੂੰਹ ਵਿਚੋਂ ਚਿੱਟੀ ਝੱਗ ਨਿਕਲੀ ਰਹੀ ਸੀ ਤੇ ਕਰੀਬ 10 ਮਿੰਟ ਵਿਚ ਹੀ ਮੌਤ ਹੋ ਗਈ। ਉਸ ਤੋਂ ਬਾਅਦ ਸ਼ੁੱਕਰਵਾਰ ਸਵੇਰ ਤਕ ਮੇਰੀਆਂ 10 ਮੱਝਾਂ ਮਰ ਗਈਆਂ ਅਤੇ ਬਾਕੀ ਪਸ਼ੂ ਗੰਭੀਰ ਬੀਮਾਰ ਹਨ, ਜਿਨ੍ਹਾਂ ਨੂੰ ਡਾਕਟਰ ਦੀ ਟੀਮ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਨੇ ਇਹ ਕਾਰਨਾਮਾ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਸ ਮੌਕੇ ’ਤੇ ਪਹੁੰਚੀ। ਉਧਰ ਸਿਟੀ ਥਾਣਾ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਕੀ ਮੱਝਾਂ ਦੇ ਮਾਲਕ ਬਾਗ ਹੁਸੈਨ ਵਾਸੀ ਪਿੰਡ ਸ਼ਰਕਪੁਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੋਰਿੰਡਾ ਪਹੁੰਚੇ ਨਵਜੋਤ ਸਿੱਧੂ ਬੋਲੇ, 'ਕਿਸਾਨ ਮੋਰਚਾ ਕਿਸੇ ਤੀਰਥ ਨਾਲੋਂ ਘੱਟ ਨਹੀਂ, ਬੁਲਾਉਣ ਤਾਂ ਜਾਵਾਂਗਾ ਨੰਗੇ ਪੈਰ

ਕੁਝ ਦਿਨ ਪਹਿਲਾਂ ਪਰਾਲੀ ਨੂੰ ਲੱਗੀ ਸੀ ਅੱਗ
ਮੱਝਾਂ ਦੇ ਮਾਲਕ ਬਾਗ ਹੁਸੈਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਡੇਰੇ ’ਤੇ ਪਸ਼ੂਆਂ ਨੂੰ ਪਾਉਣ ਲਈ ਜਮ੍ਹਾ ਕੀਤੀ ਪਰਾਲੀ ਦੇ ਢੇਰਾਂ ਨੂੰ ਕੋਈ ਅਣਪਛਾਤਾ ਵਿਅਕਤੀ ਅੱਗ ਲਾ ਗਿਆ ਸੀ, ਜਿਸ ਨਾਲ ਮੇਰੀ ਸਾਰੀ ਪਰਾਲੀ ਸੜ ਗਈ ਸੀ। ਮੈਂ ਤਾਏ ਤੋਂ ਪਰਾਲੀ ਲਿਆ ਕੇ ਆਪਣੇ ਪਸ਼ੂਆਂ ਨੂੰ ਚਾਰਾ ਪਾਇਆ ਸੀ, ਜਿਸ ਵਿਚ ਕੋਈ ਨਾ-ਮਾਲੂਮ ਵਿਅਕਤੀ ਜ਼ਹਿਰੀਲੀ ਚੀਜ਼ ਮਿਲਾ ਗਿਆ, ਜਿਸ ਨਾਲ ਮੇਰੇ ਪਾਸ਼ੂਆਂ ਦੀ ਮੌਤ ਹੋ ਗਈ ਹੈ।

ਡਾਕਟਰਾਂ ਦੀ ਟੀਮ ਨੇ ਪਸ਼ੂਆਂ ਦਾ ਕੀਤਾ ਪੋਸਟਮਾਰਟਮ
ਪਿੰਡ ਸ਼ਰਕਪੁਰ ’ਚ ਜ਼ਹਿਰੀਲੀ ਚੀਜ਼ ਖਾਣ ਨਾਲ ਮਰੇ ਪਸ਼ੂਆਂ ਦੇ ਮਾਮਲੇ ’ਚ ਡਾ. ਗੁਰਦੀਪ ਸਿੰਘ ਸੀਨੀਅਰ ਵੈਟਰਨਰੀ ਅਫਸਰ ਨੇ ਦੱਸਿਆ ਕਿ ਡਾਕਟਰਾਂ ਦੀ 3 ਮੈਂਬਰੀ ਟੀਮ ਡਾ. ਆਤਮਾ ਸਿੰਘ, ਡਾ. ਅਜੇ ਕੁਮਾਰ ਅਤੇ ਡਾ. ਅਮਨਪ੍ਰੀਤ ਸਿੰਘ ਨੇ ਪਸ਼ੂਆਂ ਦਾ ਪੋਸਟਮਾਰਟਮ ਕੀਤਾ। ਉਨ੍ਹਾਂ ਕਿਹਾ ਕਿ ਮ੍ਰਿਤਕ ਪਸ਼ੂਆਂ ਦਾ ਪੋਸਟਮਾਰਟਮ ਕਰਨ ਉਪਰੰਤ 18 ਸੈਂਪਲ ਜਾਂਚ ਲਈ ਫੋਰੈਂਸਿਕ ਲੈਬ ਖਰੜ ਵਿਚ ਭੇਜੇ ਗਏ ਹਨ। ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਪਸ਼ੂਆਂ ਦੀ ਮੌਤ ਦਾ ਸਹੀ ਕਾਰਨ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਕਤਲ ਮਾਮਲੇ 'ਚ ਸਾਹਮਣੇ ਆਈ CCTV ਫੁਟੇਜ, ਹੋਏ ਕਈ ਅਹਿਮ ਖੁਲਾਸੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮੋਰਿੰਡਾ ਪਹੁੰਚੇ ਨਵਜੋਤ ਸਿੱਧੂ ਬੋਲੇ, 'ਕਿਸਾਨ ਮੋਰਚਾ ਕਿਸੇ ਤੀਰਥ ਨਾਲੋਂ ਘੱਟ ਨਹੀਂ, ਬੁਲਾਉਣ ਤਾਂ ਜਾਵਾਂਗਾ ਨੰਗੇ ਪੈਰ
NEXT STORY