ਜਲੰਧਰ (ਜ.ਬ.)– ਜਲੰਧਰ ਦਿਹਾਤੀ ਪੁਲਸ ਨੇ 2 ਵੱਖ-ਵੱਖ 'ਚ 5 ਜ਼ਿੰਦਾ ਕਾਰਤੂਸਾਂ ਤੇ 3 ਨਾਜਾਇਜ਼ ਪਿਸਤੌਲਾਂ ਨਾਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਐੱਸ.ਪੀ. (ਡੀ) ਜਸਰੂਪ ਕੌਰ ਬਾਠ ਅਤੇ ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਸਰਵਣਜੀਤ ਸਿੰਘ ਦੀ ਦੇਖ-ਰੇਖ ਵਿਚ ਇੰਸ. ਪੁਸ਼ਪ ਬਾਲੀ ਦੀ ਅਗਵਾਈ ਵਿਚ ਸੀ.ਆਈ.ਏ. ਸਟਾਫ ਦੀਆਂ ਪੁਲਸ ਟੀਮਾਂ ਨੇ 2 ਵੱਖ-ਵੱਖ ਛਾਪਿਆਂ ਦੌਰਾਨ ਸ਼ੱਕੀਆਂ ਨੂੰ ਕਾਬੂ ਕਰ ਲਿਆ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਮਾਲਦੀ ਪਿੰਡ ਦੇ ਖਤਰਨਾਕ ਹਿਸਟਰੀਸ਼ੀਟਰ ਗਗਨ ਗਿੱਲ ਉਰਫ ਗਗਨਾ ਦੇ ਰੂਪ ਵਿਚ ਹੋਈ ਹੈ, ਜੋ ਹਾਲ ਵਿਚ ਹੀ ਹਾਈ-ਪ੍ਰੋਫਾਈਲ ਟਿੰਮੀ ਚਾਵਲਾ ਦੋਹਰੇ ਹੱਤਿਆ ਕਾਂਡ ਵਿਚ ਜ਼ਮਾਨਤ ’ਤੇ ਹੈ। ਉਥੇ ਹੀ, ਸੰਦੀਪ ਸਿੰਘ ਉਰਫ ਸ਼ੀਪਾ, ਜੋ ਮਾਲਦੀ ਦਾ ਹੀ ਰਹਿਣ ਵਾਲਾ ਹੈ, ਸੰਗਠਿਤ ਰੂਪ ਨਾਲ ਜਬਰੀ ਵਸੂਲੀ ਦੀਆਂ ਸਰਗਰਮੀਆਂ ਵਿਚ ਸ਼ਾਮਲ ਹਨ ਅਤੇ ਵਿਸ਼ਾਲ ਸਿੰਘ ਉਰਫ ਬੰਬ, ਜਿਹੜਾ ਮੂਲ ਰੂਪ ਤੋਂ ਨਕੋਦਰ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਹੁਣ ਭੋਗਪੁਰ ਵਿਚ ਰਹਿ ਰਿਹਾ ਹੈ, ਕਈ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਲ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਿਆਹ ਅਜਿਹਾ ਵੀ ; ਜਦੋਂ 'ਲਾੜੀ' ਲੱਭਦੇ-ਲੱਭਦੇ ਥਾਣੇ ਪੁੱਜ ਗਈ ਬਰਾਤ...
ਐੱਸ.ਐੱਸ.ਪੀ. ਖੱਖ ਨੇ ਖੁਲਾਸਾ ਕੀਤਾ ਕਿ ਗਗਨ ਗਿੱਲ ਨੂੰ ਅਮਰੀਕਾ ਤੋਂ ਸੰਚਾਲਿਤ ਇਕ ਵਿਦੇਸ਼ੀ ਮਾਸਟਰਮਾਈਂਡ ਅਮਨਦੀਪ ਪੁਰੇਵਾਲ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਸੀ, ਜਿਹੜਾ ਪੰਜਾਬ ਵਿਚ ਜਬਰੀ ਵਸੂਲੀ ਅਤੇ ਅਪਰਾਧਿਕ ਸਰਗਰਮੀਆਂ ਨੂੰ ਨਿਰਦੇਸ਼ਿਤ ਕਰਦਾ ਸੀ। ਪੁਲਸ ਨੇ ਗਗਨ ਗਿੱਲ ਤੋਂ ਇਕ .30 ਬੋਰ ਦੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ, ਸੰਦੀਪ ਸਿੰਘ ਤੋਂ ਇਕ .315 ਬੋਰ ਦੀ ਪਿਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਅਤੇ ਵਿਸ਼ਾਲ ਸਿੰਘ ਤੋਂ ਇਕ .32 ਬੋਰ ਦੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਪੁਲਸ ਨੇ ਅਸਲਾ ਐਕਟ ਤਹਿਤ ਲਾਂਬੜਾ ਅਤੇ ਕਰਤਾਰਪੁਰ ਥਾਣਿਆਂ ਵਿਚ ਕੇਸ ਦਰਜ ਕੀਤੇ ਹਨ। ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਗਗਨ ਗਿੱਲ ਅਤੇ ਉਸ ਦੇ ਵਿਦੇਸ਼ੀ ਹੈਂਡਲਰ ਵਿਚਕਾਰ ਗੂੜ੍ਹੀ ਗੰਢ-ਸੰਢ ਦਾ ਪਤਾ ਲੱਗਾ ਹੈ, ਜਿਸ ਕੋਲੋਂ ਅੰਤਰਰਾਸ਼ਟਰੀ ਜੜ੍ਹਾਂ ਵਾਲੇ ਹਥਿਆਰਾਂ ਦੀ ਸਮੱਗਲਿੰਗ ਅਤੇ ਜਬਰੀ ਵਸੂਲੀ ਦੇ ਵੱਡੇ ਨੈੱਟਵਰਕ ਦਾ ਪਤਾ ਲੱਗਾ ਹੈ। ਇਸ ਮਾਮਲੇ ਵਿਚ ਅੱਗੇ ਦੀ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਹੋਈ ਬੇਅਦਬੀ ਦੀ ਘਟਨਾ, ਧਰਮ ਪਰਿਵਰਤਨ ਮਗਰੋਂ ਕੂੜੇ 'ਚ ਸੁੱਟ'ਤੀਆਂ ਧਾਰਮਿਕ ਤਸਵੀਰਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਤਰੀ ਹਰਭਜਨ ਸਿੰਘ ETO ਨੇ ਪੇਸ਼ ਕੀਤੀ ਉਦਾਹਰਨ, ਆਪਣੀ ਕਾਰ 'ਚ ਜ਼ਖ਼ਮੀਆਂ ਨੂੰ ਪਹੁੰਚਾਇਆ ਹਸਪਤਾਲ
NEXT STORY