ਬਲਾਚੌਰ (ਬੈਂਸ)— ਥਾਣਾ ਸਦਰ ਬਲਾਚੌਰ ਪੁਲਸ ਨੇ 250 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਇਕ ਕੈਂਟਰ ਨੂੰ ਫੜਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਏ. ਐੱਸ. ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਣੇ ਬਲਾਚੌਰ ਤੋਂ ਭੱਦੀ ਗਸ਼ਤ 'ਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਮੁਖਬਰ ਖਾਸ ਨੇ ਜਾਣਕਾਰੀ ਦਿੱਤੀ ਕਿ ਪਿੰਡ ਆਦੋਆਣਾ ਦੇ ਕੋਲ ਇਕ ਕੈਂਟਰ 'ਚ ਸ਼ਰਾਬ ਰੱਖ ਕੇ ਵੇਚੀ ਜਾ ਰਹੀ ਹੈ। ਜਿਸ 'ਤੇ ਏ. ਐੱਸ. ਆਈ. ਜਰਨੈਲ ਸਿੰਘ ਨੇ ਕਰਮਚਾਰੀਆਂ ਸਣੇ ਪਿੰਡ ਆਦੋਆਣਾ 'ਚ ਇਕ ਕੈਂਟਰ ਨੂੰ ਘੇਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ 250 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਕਤ ਸ਼ਰਾਬ ਹਰਵਿੰਦਰ ਕੁਮਾਰ ਉਰਫ ਬੰਟੀ ਵਾਸੀ ਆਦੋਆਣਾ ਦੀ ਹੈ, ਜੋ ਉੱਥੋਂ ਫਰਾਰ ਹੋ ਗਿਆ। ਪੁਲਸ ਨੇ ਕੈਂਟਰ ਅਤੇ 250 ਪੇਟੀਆਂ ਨਾਜਾਇਜ਼ ਸ਼ਰਾਬ ਨੂੰ ਕਬਜ਼ੇ 'ਚ ਲੈ ਕੇ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਏ. ਐੱਸ. ਆਈ. ਜਰਨੈਲ ਸਿੰਘ ਦੇ ਨਾਲ ਏ. ਐੱਸ. ਆਈ. ਜੋਗਿੰਦਰ ਪਾਲ, ਨਰੇਸ਼ ਕੁਮਾਰ, ਨਰਿੰਦਰ ਕੁਮਾਰ, ਕਸ਼ਮੀਰੀ ਲਾਲ ਆਦਿ ਹਾਜ਼ਰ ਸਨ।
ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਵਿਭਾਗ ਨੇ ਕੀਤੀ ਵੱਡੀ ਕਾਰਵਾਈ
NEXT STORY