ਦਸੂਹਾ (ਝਾਵਰ, ਨਾਗਲਾ)- ਬਿਆਸ ਦਰਿਆ ਮੰਡ ਇਲਾਕੇ ਵਿਖੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਬਕਾਰੀ ਵਿਭਾਗ ਅਤੇ ਦਸੂਹਾ ਪੁਲਸ ਵੱਲੋਂ ਅੱਜ ਵੱਡੇ ਪੱਧਰ ’ਤੇ ਤੜਕਸਾਰ ਤੋਂ ਨਾਜਾਇਜ਼ ਸਰਾਬ ਨੁੰ ਫੜਨ ਲਈ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਬਕਾਰੀ ਅਫ਼ਸਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਆਬਕਾਰੀ ਕਮਿਸਨਰ ਐੱਸ.ਕੇ. ਗਰਗ ਜਲੰਧਰ ਰੇਂਜ ਦੇ ਦਿਸ਼ਾ-ਨਿਰਦੇਸ਼ ਅਤੇ ਡੀ. ਐੱਸ. ਪੀ. ਦਸੂਹਾ ਜਗਦੀਸ ਰਾਜ ਅੱਤਰੀ ਨੇ ਦੱਸਿਆ ਕਿ ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਿੰਦਰ ਲਾਬਾਂ ਦੇ ਦਿਸ਼ਾ-ਨਿਰਦੇਸ਼ 'ਤੇ ਇਹ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਸਰਚ ਆਪਰੇਸ਼ਨ ਵਿੱਚ ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ, ਆਬਕਾਰੀ ਇੰਸਪੈਕਟਰ ਲਵਪ੍ਰੀਤ ਸਿੰਘ ,ਇੰਸਪੈਕਟਰ ਕੁਲਵੰਤ ਸਿੰਘ ,ਇੰਸਪੈਕਟਰ ਅਜੈ ਸ਼ਰਮਾ, ਇੰਸਪੈਕਟਰ ਅਮਿਤ ਬਿਆਸ ਅਤੇ ਜ਼ਿਲ੍ਹਾ ਪੁਲਸ ਨਾਲ ਆਬਕਾਰੀ ਪੁਲਸ ਦੀਆਂ ਟੀਮਾਂ ਵੀ ਇਸ ਸਰਚ ਆਪਰੇਸ਼ਨ ਵਿੱਚ ਸ਼ਾਮਲ ਹੋਈਆਂ।
ਇਹ ਵੀ ਪੜ੍ਹੋ: ਕੁਝ ਦਿਨ ਪਹਿਲਾਂ ਛੁੱਟੀ ਕੱਟ ਕੇ ਡਿਊਟੀ 'ਤੇ ਗਏ BSF ਦੇ ਜਵਾਨ ਨੇ ਦੋ ਗੋਲ਼ੀਆਂ ਮਾਰ ਕੇ ਕੀਤੀ ਖ਼ੁਦਕੁਸ਼ੀ
ਇਹ ਸਰਚ ਆਪਰੇਸ਼ਨ ਮੰਡ ਇਲਾਕੇ ਦੇ ਭੀਖੋਵਾਲ, ਟੇਰਕਿਆਣਾ, ਧਨੋਆ ਪੱਤਣ ਵਿੱਚ ਕੀਤਾ ਗਿਆ, ਜਿਸ ਦੌਰਾਨ 32 ਹਜ਼ਾਰ ਕਿਲੋ ਲਾਹਣ, 37 ਹਜ਼ਾਰ ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੇ ਨਾਲ-ਨਾਲ 4 ਚਾਲੂ ਭੱਠੀਆਂ, 10 ਵੱਡੇ ਤਰਪਾਲਾਂ, 2 ਡਰੰਮ, 4 ਪਲਾਸਟਿੱਕ ਦੇ ਕੇਨ, 2 ਸਿਲਵਰ ਡਰੰਮ, 6 ਲੋਹੇ ਦੇ ਡਰੰਮ, ਪਲਾਸਟਿੱਕ ਦੀਆਂ ਪਾਈਪਾਂ, ਰੱਸਕਟ ਗੁੜ, ਨਸਾਦਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
ਹੋਰ ਜਾਣਕਾਰੀ ਦਿੰਦੇ ਜ਼ਿਲ੍ਹਾ ਆਬਕਾਰੀ ਅਫ਼ਸਰ ਸੁਖਵਿੰਦਰ ਸਿੰਘ ਅਤੇ ਡੀ. ਐੱਸ. ਪੀ. ਦਸੂਹਾ ਜਗਦੀਸ ਰਾਜ ਅੱਤਰੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਮੋਜਪੁਰ ਇਲਾਕੇ ‘ਚ ਇਹ ਨਾਜਾਇਜ਼ ਸਰਾਬ ਦੇ ਸਮੱਗਲਰ ਬਿਆਸ ਦਰਿਆ ਦੇ ਕਿਨਾਰੇ 'ਤੇ ਦੇਸੀ ਸ਼ਰਾਬ ਕੱਢਦੇ ਹਨ। ਜਦੋਂ ਇਹ ਸਮੱਗਲਰ ਪੁਲਸ ਨੁੰ ਵੇਖ ਲੈਂਦੇ ਹਨ ਤਾਂ ਦਰਿਆ ਵਿੱਚੋਂ ਬੇੜੀਆਂ ਰਾਹੀਂ ਭੱਜਣ ਵਿੱਚ ਸਫ਼ਲ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਜੋ ਸਾਂਝੇ ਤੌਰ 'ਤੇ ਸਰਚ ਆਪਰੇਸ਼ਨ ਹੋਇਆ, ਉਸ ਵਿੱਚ ਬੇੜੀਆਂ ਦੀ ਵਰਤੋਂ ਵੀ ਕੀਤੀ ਗਈ ਅਤੇ ਮੁਲਾਜ਼ਮਾਂ ਨੇ ਅਪਣੇ ਆਪ ਨੁੰ ਜੋਖਮ ਵਿੱਚ ਪਾ ਕੇ ਇਹ ਸਰਚ ਆਪਰੇਸ਼ਨ ਕੀਤਾ ਅਤੇ ਕਾਮਯਾਬੀ ਹਾਸਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਰਚ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਲਾਹਣ ਤੇ ਨਾਜਾਇਜ਼ ਸਰਾਬ ਨੁੰ ਮੌਕੇ ਉਤੇ ਹੀ ਨਸ਼ਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਨੂਰਮਹਿਲ 'ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਨੂੰ ਸਤਾਉਣਗੇ ਪਾਵਰਕੱਟ! PSPCL ਨੇ ਰੈਗੂਲੇਟਰ ਤੋਂ ਮੰਗੀ ਇਜਾਜ਼ਤ
NEXT STORY