ਜਲੰਧਰ (ਕਮਲੇਸ਼)— ਲਾਂਬੜਾ ਪੁਲਸ ਵੱਲੋਂ ਲਾਂਬੜਾ ਦੇ ਪਿੰਡ ਬਗੋੜ ਦੀ ਇਕ ਸੜਕ ਤੋਂ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕੁੰਦਨ ਸਿੰਘ ਪੁੱਤਰ ਪ੍ਰੀਤਮ ਵਾਸੀ ਬਗੋੜਾ ਨੇ ਉਕਤ ਵਿਅਕਤੀ ਦੀ ਸੜਕ ਕੰਢੇ ਪਈ ਲਾਸ਼ ਨੂੰ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਕੀਤੀ। ਇਸ ਦੌਰਾਨ ਪੁਲਸ ਵੱਲੋਂ ਉਕਤ ਵਿਅਕਤੀ ਦੀ ਜੇਬ 'ਚੋਂ ਇਕ ਆਧਾਰ ਕਾਰਡ ਬਰਾਮਦ ਕੀਤਾ ਗਿਆ, ਜਿਸ ਦੇ ਜ਼ਰੀਏ ਉਸ ਦੀ ਪਛਾਣ ਕੀਤੀ ਗਈ। ਵਿਅਕਤੀ ਦੀ ਪਛਾਣ ਚੰਦਰਾ ਬਹਾਦਰ ਪੁੱਤਰ ਪ੍ਰੇਮ ਬਹਾਦਰ ਵਾਸੀ ਸੀ.ਟੀ.ਪੀ. ਸਟਾਫ ਕਾਲੋਨੀ ਮੋਤੀਪੁਰਾ ਚੌਕੀ ਬਾਰਾ ਰਾਜਸਥਾਨ ਦੇ ਤੌਰ 'ਤੇ ਹੋਈ ਹੈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY