ਜਲੰਧਰ (ਵਰੁਣ)— ਸੋਢਲ ਮੰਦਿਰ ਦੀ ਬੈਕ ਸਾਈਡ ਸਥਿਤ ਟਾਵਰ ਵਾਲੀ ਗਲੀ 'ਚੋਂ ਇਕ ਮਜਦੂਰ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮਜਦੂਰ ਦੀ ਮੌਤ ਠੰਡ ਕਾਰਨ ਹੋਈ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਉਕਤ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ।
ਥਾਣਾ ਨੰਬਰ-8 ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਉਕਤ ਮਜਦੂਰ ਖੁੱਲ੍ਹੇ ਆਸਮਾਨ ਹੇਠਾਂ ਹੀ ਸੌਂਦਾ ਸੀ। ਸੋਮਵਾਰ ਨੂੰ ਜਦੋਂ ਇਹ ਉੱਠਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਹਿਲਜੁਲ ਨਾ ਹੋਣ 'ਤੇ ਪੁਲਸ ਨੂੰ ਸੂਚਾਨ ਦਿੱਤੀ ਗਈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਪੁਲਸ ਨੇ 72 ਘੰਟਿਆਂ ਲਈ ਲਾਸ਼ ਨੂੰ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ।
ਅੱਖਾਂ 'ਚ ਸੁਪਨੇ ਲੈ ਵਿਦੇਸ਼ ਗਏ ਪੰਜਾਬੀਆਂ 'ਤੇ 2019 ਰਿਹਾ ਭਾਰੂ, ਹੋਏ ਡਿਪੋਰਟ
NEXT STORY