ਜਲੰਧਰ (ਸੋਨੂੰ)— ਜਲੰਧਰ ਦੇ ਨਾਮਦੇਵ ਚੌਂਕ ਨੇੜੇ ਰਹਿ ਰਹੇ ਇਕ ਸੇਵਾ ਮੁਕਤ ਐੱਸ. ਪੀ. ਜਸਕੀਰਤ ਸਿੰਘ ਚਾਹਲ ਦੇ ਘਰ ਦੇ ਬਾਹਰ ਬਣੇ ਬਾਥਰੂਮ 'ਚੋਂ ਇਕ ਲਾਸ਼ ਮਿਲਣ ਨਾਲ ਸਨਮਨੀ ਫੈਲ ਗਈ। ਜਾਣਕਾਰੀ ਦਿੰਦੇ ਹੋਏ ਕੁਲਚੇ-ਛੋਲੇ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਖਜਾਂਚੀ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਰੇਹੜੀ ਲਗਾਉਣ ਤੋਂ ਬਾਅਦ ਬਾਥਰੂਮ 'ਚੋਂ ਪਾਣੀ ਭਰਨ ਗਿਆ ਤÎਾਂ ਦੇਖਿਆ ਕਿ ਵਿਅਕਤੀ ਦੀ ਲਾਸ਼ ਪਈ ਹੋਈ ਸੀ। ਉਕਤ ਵਿਅਕਤੀ ਮੂੰਹ ਦੇ ਭਾਰ ਹੇਠਾਂ ਡਿੱਗਾ ਹੋਇਆ ਸੀ।
ਇਸ ਤੋਂ ਬਾਅਦ ਤੁਰੰਤ ਉਨ੍ਹਾਂ ਨੇ ਇਸ ਦੀ ਸੂਚਨਾ ਦੁਕਾਨਦਾਰਾਂ ਨੂੰ ਦਿੱਤੀ। ਫਿਰ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਪਾ ਕੇ ਤੁਰੰਤ ਪੁਲਸ ਮੌਕੇ 'ਤੇ ਪਹੁੰਚੀ। ਏ. ਐੱਸ. ਆਈ. ਗੁਰਦਿਆਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮਕਸੂਦਾਂ ਦੇ ਰੂਪ 'ਚ ਹੋਈ ਹੈ।
ਇਹ ਵੀ ਪੜ੍ਹੋ : ਨਸ਼ੇ ਦੇ ਦੈਂਤ ਦੇ ਨਿਗਲੇ ਇਕੋ ਪਰਿਵਾਰ ਦੇ 3 ਨੌਜਵਾਨ, ਉਜੜਿਆ ਹੱਸਦਾ-ਵੱਸਦਾ ਘਰ (ਤਸਵੀਰਾਂ)
ਉਨ੍ਹਾਂ ਕਿਹਾ ਕਿ ਇਹ ਡਰਾਈਵਰੀ ਕਰਦਾ ਹੈ ਜਾਂ ਪਿਛਲੇ ਲੰਬੇ ਸਮੇਂ ਤੋਂ ਇਥੇ ਰਹਿ ਰਿਹਾ ਰਿਹਾ ਸੀ। ਫਿਲਹਾਲ ਅਜੇ ਹਾਲਾਤ ਦੇ ਹਿਸਾਬ ਨਾਲ ਲੱਗ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਇਸ ਦੀ ਮੌਤ ਹੋਈ ਹੈ। ਬਾਕੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ BSF ਮੁਲਾਜ਼ਮ ਨਿਕਲਿਆ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 146 ਤੱਕ ਪੁੱਜੀ
ਆਰ. ਟੀ. ਏ. ਦਫ਼ਤਰ 'ਚ ਵਿਜੀਲੈਂਸ ਦੀ ਛਾਪੇਮਾਰੀ, ਕਾਮਿਆਂ 'ਚ ਮਚੀ ਹਫੜਾ-ਦਫੜੀ
NEXT STORY