ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਡੀ. ਜੀ. ਪੀ. ਪੰਜਾਬ ਦੀਆਂ ਹਦਾਇਤਾਂ ਅਤੇ ਜ਼ਿਲਾ ਪੁਲਸ ਮੁਖੀ ਸੁਰਿੰਦਰ ਲਾਂਬਾ ਅਤੇ ਡੀ. ਐੱਸ. ਪੀ.ਹਰਜੀਤ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਦੇ ਖ਼ਾਤਮੇ ਲਈ ਤਸਕਰਾਂ ਵੱਲੋਂ ਲਗਾਤਾਰ ਨਸ਼ੇ ਦਾ ਕਾਰੋਬਾਰ ਕਰ ਬਣਾਈਆਂ ਪ੍ਰਾਪਰਟੀਆਂ ਪੁਲਸ ਵੱਲੋਂ ਫ੍ਰੀਜ਼ ਕੀਤੀਆਂ ਗਈਆਂ ਹਨ। ਇਸੇ ਤਹਿਤ ਟਾਂਡਾ ਪੁਲਸ ਵੱਲੋਂ ਭੇਜੀ ਗਈ ਰਿਪੋਰਟ ਦੇ ਆਧਾਰ 'ਤੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 68 ਐੱਫ਼ ਤਹਿਤ ਅੱਜ ਨਸ਼ਾ ਤਸਕਰ ਥੋੜੂ ਰਾਮ ਉਰਫ਼ ਥੋੜੂ ਲਾਲ ਪੁੱਤਰ ਚੁੰਨੀ ਲਾਲ ਵਾਸੀ ਜਾਜਾ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ, ਜਿਸ ਦੇ ਘਰ ਅੱਗੇ ਥਾਣਾ ਮੁਖੀ ਟਾਂਡਾ ਐੱਸ ਆਈ ਰਮਨ ਕੁਮਾਰ ਦੀ ਟੀਮ ਨੇ ਜਾਇਦਾਦ ਸੀਲ ਕਰਨ ਦਾ ਨੋਟਿਸ ਲਾਇਆ।
ਇਹ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...
1 ਅਪ੍ਰੈਲ 2024 ਨੂੰ ਜਾਰੀ ਹੁਕਮ ਸਬੰਧੀ ਇਸ ਨੋਟਿਸ ਵਿਚ ਪੁਲਸ ਨੇ ਕਿਹਾ ਕਿ ਕੰਪੀਟੈਂਟ ਅਥਾਰਟੀ ਐਂਡ ਐਡਮਿਨੀਸਟ੍ਰੇਟਰ ਦਿੱਲੀ ਦੇ ਹੁਕਮ ‘ਤੇ ਥੋੜੂ ਰਾਮ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਨਾਮ 'ਤੇ 26 ਲੱਖ 39 ਹਜ਼ਾਰ 50 ਰੁਪਏ ਕੀਮਤ ਵਾਲਾ ਘਰ ਫ੍ਰੀਜ਼ ਕਰ ਦਿੱਤਾ ਗਿਆ ਹੈ। ਹੁਣ ਇਸ ਘਰ ਨੂੰ ਤਸਕਰ ਅੱਗੇ ਵੇਚ ਨਹੀਂ ਸਕੇਗਾ ਅਤੇ ਨਾ ਹੀ ਕਿਸੇ ਨੂੰ ਟਰਾਂਸਫ਼ਰ ਕਰ ਸਕੇਗਾ। ਪੁਲਸ ਨੇ ਇਸ ਕਾਰਵਾਈ ਦੌਰਾਨ ਨਸ਼ਾ ਤਸਕਰਾਂ ਦੇ ਘਰ ਹੀ ਨਹੀਂ ਸਗੋਂ 92 ਹਜ਼ਾਰ 305 ਰੁਪਏ ਦੇ ਦੋ ਮੋਟਰਸਾਈਕਲਾਂ ਨੂੰ ਫ੍ਰੀਜ਼ ਕੀਤਾ ਹੈ। ਇਨ੍ਹਾਂ ਸਾਰਿਆਂ ‘ਤੇ ਨੋਟਿਸ ਲਗਾ ਦਿੱਤੇ ਹਨ ਤਾਂ ਕਿ ਕੋਈ ਇਸ ਨੂੰ ਖ਼ਰੀਦਣ ਦੇ ਜਾਲ ਵਿਚ ਨਾ ਫਸ ਜਾਵੇ।
ਇਹ ਵੀ ਪੜ੍ਹੋ- ਰੇਲਵੇ ਨੇ ਜਾਰੀ ਕੀਤੀ ਨਵੀਂ ਸੂਚੀ: 13 ਤਕ ਰੱਦ ਰਹਿਣਗੀਆਂ ਕਟੜਾ, ਹਰਿਦੁਆਰ ਅਤੇ ਦਿੱਲੀ ਦੀਆਂ ਇਹ ਟਰੇਨਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੂਰਪੁਰਬੇਦੀ ਇਲਾਕੇ ਦੇ ਸਮੁੱਚੇ 138 ਪਿੰਡ ਹਨ੍ਹੇਰੇ ’ਚ ਡੁੱਬੇ, ਐਮਰਜੈਂਸੀ ਵਰਗੇ ਬਣੇ ਹਾਲਾਤ
NEXT STORY