ਹੁਸ਼ਿਆਰਪੁਰ (ਅਮਰੀਕ)— ਪੰਜਾਬ 'ਚ ਨਸ਼ਾ ਇਸ ਕਦਰ ਤੱਕ ਹਾਵੀ ਹੋ ਚੁੱਕਾ ਹੈ ਕਿ ਰੋਜ਼ਾਨਾ ਕਿਸੇ ਨਾ ਕਿਸੇ ਘਰ ਦਾ ਚਿਰਾਗ ਨਸ਼ੇ ਦੀ ਭੇਟ ਚੜ੍ਹ ਰਿਹਾ ਹੈ। ਮਾਹਿਲਪੁਰ ਦੇ ਪਿੰਡ ਖੇੜਾ 'ਚ ਨਸ਼ੇ ਨੇ ਇਕ ਪਰਿਵਾਰ ਦੇ ਤਿੰਨ ਚਿਰਾਗਾਂ ਨੂੰ ਹੀ ਬੁਝਾ ਕੇ ਰੱਖ ਦਿੱਤਾ ਹੈ। ਸਿਰਫ ਇਥੇ ਹੀ ਬਸ ਨਹੀਂ ਹੋਈ ਸਗੋਂ ਇਸ ਹੱਸਦੇ-ਵੱਸਦੇ ਪਰਿਵਾਰ 'ਚੋਂ ਜਦੋਂ ਨਸ਼ੇ ਦੇ ਕਾਰਨ ਵੱਡੇ ਮੁੰਡੇ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਸਦਮੇ 'ਚ ਮਾਂ ਨੇ ਵੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ
ਦਰਅਸਲ ਮਾਹਿਲਪੁਰ ਦੇ ਪਿੰਡ ਖ਼ੇੜਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਬੀਤੇ ਦਿਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਉਕਤ ਹੋਈ ਮੌਤ ਦੇ ਨਾਲ ਇਸ ਪਿੰਡ 'ਚ ਇਸ ਪਰਿਵਾਰ ਦੇ ਤਿੰਨ ਨੌਜਵਾਨਾਂ ਸਮੇਤ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਬੀਤੇ ਦਿਨ ਹਰਵਿੰਦਰ ਸਿੰਘ ਦੀ ਮੌਤ ਨਾਲ ਘਰ ਦਾ ਇਹ ਆਖ਼ਰੀ ਚਿਰਾਗ ਵੀ ਬੁੱਝ ਗਿਆ ਪਰ ਪਿੰਡ ਵਾਸੀਆਂ ਅਤੇ ਪੀੜਤ ਪਰਿਵਾਰ ਨੇ ਮਾਹਿਲਪੁਰ ਪੁਲਸ 'ਤੇ ਵੀ ਗੰਭੀਰ ਦੋਸ਼ ਲਗਾਏ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ, ਦੋਆਬਾ ਸਪੋਰਟਿੰਗ ਕਲੱਬ ਖੇੜਾ ਦੇ ਪ੍ਰਧਾਨ ਇਕਬਾਲ ਸਿੰਘ, ਬਸਪਾ ਆਗੂ ਚਮਨ ਲਾਲ, ਨਰਿੰਦਰ ਸਿੰਘ ਪੰਚ, ਤਰਸੇਮ ਸਿੰਘ ਬੰਬੇਲੀ, ਮਨਿੰਦਰ ਕੁਮਾਰ, ਬਲਵਿੰਦਰ ਸਿੰਘ ਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਜੀਵਨ ਲਾਲ ਦਾ ਵੱਡੇ ਲੜਕੇ ਸੁਨੀਲ ਕੁਮਾਰ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ 2016 'ਚ ਹੋਈ ਸੀ। ਇਸ ਤੋਂ ਬਾਅਦ ਜੀਵਨ ਲਾਲ ਦੇ ਛੋਟੇ ਮੁੰਡੇ ਰਵਿੰਦਰ ਕੁਮਾਰ ਦੀ ਮੌਤ ਫ਼ਰਵਰੀ 2019 'ਚ ਹੋਈ ਅਤੇ ਹੁਣ ਸਭ ਤੋਂ ਛੋਟਾ ਲੜਕਾ ਹਰਵਿੰਦਰ ਸਿੰਘ (26) ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ।ਹਰਵਿੰਦਰ ਦੀ ਲਾਸ਼ ਲੰਗੇਰੀ ਰੋਡ ਤੋਂ ਬਰਾਮਦ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ ਮਾਰੂ ਹੋਇਆ ਕੋਰੋਨਾ, ਅੰਮ੍ਰਿਤਸਰ 'ਚ ਇਕੱਠੀਆਂ ਤਿੰਨ ਮੌਤਾਂ
ਵੱਡੇ ਮੁੰਡੇ ਦੀ ਮੌਤ ਤੋਂ ਬਾਅਦ ਸਦਮੇ 'ਚ ਮਾਂ ਨੇ ਤੋੜ ਦਿੱਤਾ ਸੀ ਦਮ
ਜੀਵਨ ਲਾਲ ਨੇ ਦੱਸਿਆ ਕਿ ਉਸ ਦੀ ਪਤਨੀ ਵੱਡੇ ਲੜਕੇ ਦੀ ਮੌਤ ਤੋਂ ਬਾਅਦ ਦੁੱਖ 'ਚ ਹੀ ਚਲੀ ਗਈ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਬੀਤੇ ਦਿਨ ਸਵੇਰੇ ਉਨ੍ਹਾਂ ਨੂੰ ਪਿੰਡ ਦੇ ਹਰਵਿੰਦਰ ਸਿੰਘ ਦੀ ਮੌਤ ਦਾ ਪਤਾ ਲੱਗਾ ਤਾਂ ਉਨ੍ਹਾਂ ਨਸ਼ਾ ਵੇਚਣ ਵਾਲੀ ਔਰਤ ਸਬੰਧੀ ਕਾਰਵਾਈ ਕਰਨ ਲਈ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਮਾਹਿਲਪੁਰ ਪੁਲਸ ਦਾ ਪੜਤਾਲੀਆ ਥਾਣੇਦਾਰ ਦਿਲ ਦੀ ਗਤੀ ਰੁਕਣ ਕਾਰਨ ਹੋਈ ਮੌਤ ਲਿਖ਼ਣ ਲਈ ਬਜ਼ਿੱਦ ਸੀ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਸੁਖਵਿੰਦਰ ਸਿੰਘ ਦੀ ਦਖ਼ਲ ਅੰਦਜਾਜ਼ੀ ਤੋਂ ਬਾਅਦ ਵੀ ਉਕਤ ਥਾਣੇਦਾਰ ਨੇ ਕਾਰਵਾਈ ਕਰਨ ਲਈ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ 6 ਘੰਟੇ ਥਾਣੇ ਬਿਠਾਈ ਰੱਖਿਆ।
ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਉਨ੍ਹਾਂ ਵੱਲੋਂ ਦਿੱਤੇ ਹੋਰ ਨਾਵਾਂ ਵਾਲੇ ਤਸਕਰਾਂ 'ਤੇ ਕਾਰਵਾਈ ਨਾ ਕੀਤੀ ਤਾਂ ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਸੰਯੁਕਤ ਤੌਰ 'ਤੇ ਫ਼ੈਸਲਾ ਕੀਤਾ ਹੈ ਕਿ ਉਹ ਹੁਣ ਭਵਿੱਖ 'ਚ ਆਪਣੇ ਪਿੰਡ 'ਚ ਨਸ਼ਾ ਵੇਚਣ ਆਉਣ ਵਾਲੇ ਤਸਕਰਾਂ ਨਾਲ ਆਪ ਨਜਿਠੱਣਗੇ।
ਉਥੇ ਹੀ ਡੀ. ਐੱਸ. ਪੀ. ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਉਕਤ ਨੌਜਵਾਨ ਨਸ਼ਾ ਕਰਦਾ ਹੈ ਅਤੇ ਉਹ ਜਸਬੀਰ ਕੌਰ ਫ਼ੌਜਨ ਤੋਂ ਨਸ਼ਾ ਲੈ ਕੇ ਆਇਆ ਸੀ। ਜਸਬੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਦੇ ਮੁਕੱਦਮੇ ਦਰਜ ਹਨ।
ਗੁਰੂਹਰਸਹਾਏ 'ਚ ਟਿੱਕੀਆਂ ਵੇਚਣ ਵਾਲੇ ਬਾਰੇ ਫੈਲੀ ਅਫ਼ਵਾਹ ਦਾ ਜਾਣੋ ਅਸਲ ਸੱਚ
NEXT STORY