ਰੋਪੜ (ਸੱਜਣ ਸੈਣੀ)— ਰੋਪੜ ਜੇਲ 'ਚੋਂ ਕੀਤੀ ਗਈ ਚੈਕਿੰਗ ਦੌਰਾਨ ਦੋ ਕੈਦੀਆਂ ਕੋਲੋ ਮੋਬਾਇਲ ਫੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਬਾਅਦ ਜੇਲ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਰੂਪਨਗਰ ਵੱਲੋਂ ਦੋਵਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮੋਬਾਇਲ ਉਦੋਂ ਬਰਾਮਦ ਹੋਏ ਜਦੋਂ ਗੁਪਤਾ ਸੁਚਨਾ ਦੇ ਆਧਾਰ 'ਤੇ ਡਿਪਟੀ ਸੁਪਰਡੈਂਟ ਮੋਹਨ ਲਾਲ ਦੀ ਟੀਮ ਵੱਲੋਂ ਜੇਲ 'ਚ ਬੈਰਕ ਨੰਬਰ 04 ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕੈਦੀ ਜਗਦੀਸ਼ ਸਿੰਘ ਉਰਫ ਦੀਸ਼ਾ ਵਾਸੀ ਪਿੰਡ ਹੇਰਾ ਥਾਣਾ ਨਕੋਦਰ ਜ਼ਿਲਾ ਜਲੰਧਰ ਦਿਹਾਤੀ ਅਤੇ ਹਵਾਲਾਤੀ ਗੋਲਤੀ ਮਸੀਹ ਵਾਸੀ ਪਿੰਡ ਤਪਾਲਾ ਜ਼ਿਲਾ•ਗੁਰਦਾਸਪੁਰ ਪਾਸੋ ਇਕ ਸੈਮਸੰਗ ਕੰਪਨੀ ਦੇ ਮੋਬਾਇਲ ਅਤੇ ਸਿਮ ਕਾਰਡ ਬਰਾਮਦ ਕੀਤਾ ਗਿਆ।
ਜਿਸ ਤੋਂ ਬਾਅਦ ਮਨਪ੍ਰੀਤ ਸਿੰਘ ਸਹਾਇਕ ਸੁਪਰਡੈਂਟ ਜ਼ਿਲਾ ਜੇਲ ਰੂਪਨਗਰ ਦੀ ਸ਼ਿਕਾਇਤ 'ਤੇ ਕੈਦੀ ਜਗਦੀਸ਼ ਸਿੰਘ, ਹਵਾਲਾਤੀ ਗੋਲਤੀ ਮਸੀਹ ਖਿਲਾਫ ਥਾਣਾ ਸਿਟੀ ਰੂਪਨਗਰ 'ਚਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਜੇਲਾਂ 'ਚ ਨਸ਼ਾ ਅਤੇ ਮੋਬਾਇਲ ਫੋਨ ਦੀ ਵਰਤੋ ਆਮ ਹੀ ਹੋ ਗਈ ਹੈ, ਅਜਿਹੇ 'ਚ ਜੇਲ ਦੀ ਸੁਰੱਖਿਆ ਨੂੰ ਭਾਰੀ ਖਤਰਾ ਪੈਦਾ ਹੋ ਸਕਦਾ ਹੈ।
ਸ੍ਰੀ ਗੁਰੂ ਰਵਿਦਾਸ ਮੰਦਿਰ ਦੇ ਨਿਰਮਾਣ ਲਈ ਤਿਵਾੜੀ ਵੱਲੋਂ ਬਦਲਵੀਂ ਜਗ੍ਹਾ ਦੀ ਮੰਗ
NEXT STORY