ਜਲੰਧਰ (ਮਹੇਸ਼)— ਥਾਣਾ ਬਾਰਾਂਦਰੀ ਦੇ ਕੀਰਤੀ ਨਗਰ ਇਲਾਕੇ 'ਚ 6 ਸਾਲ ਦੇ ਬੱਚੇ ਨਾਲ ਅਸ਼ਲੀਲ ਹਰਕਤ ਦਾ ਮਾਮਲਾ ਸਾਹਮਣੇ ਆਉਣ ਨਾਲ ਬੁੱਧਵਾਰ ਜ਼ਬਰਦਸਤ ਹੰਗਾਮਾ ਹੋਇਆ। ਦੋਵੇਂ ਧਿਰਾਂ ਨੇ ਥਾਣਾ ਬਾਰਾਂਦਰੀ 'ਚ ਸ਼ਿਕਾਇਤ ਦਿੱਤੀ। ਭਾਵੇਂ ਬਾਅਦ 'ਚ ਦੋਹਾਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਕਰ ਲਿਆ। ਐੱਸ. ਐੱਚ. ਓ. ਬਲਵੀਰ ਸਿੰਘ ਨੇ ਦੱਸਿਆ ਕਿ ਕੀਰਤੀ ਨਗਰ 'ਚ ਰਹਿਣ ਵਾਲੇ 6 ਸਾਲ ਦੇ ਬੱਚੇ ਦੇ ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਗੁਆਂਢ ਦੇ 12 ਸਾਲ ਦੇ ਲੜਕੇ ਨੇ ਬੱਚੇ ਨੂੰ ਕਮਰੇ 'ਚ ਘਸੀਟ ਲਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਥੇ ਹੀ ਦੂਜੀ ਧਿਰ ਨੇ ਦੋਸ਼ਾਂ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਬਿਨਾਂ ਕਿਸੇ ਕਾਰਨ ਬੱਚੇ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਲੜਕੇ ਨੂੰ ਕੁੱਟ ਦਿੱਤਾ। ਦੋਵੇਂ ਧਿਰਾਂ 'ਚ ਕਾਫੀ ਬਹਿਸ ਹੋਈ ਅਤੇ ਥਾਣੇ 'ਚ ਦੋਵੇਂ ਪਾਸਿਓਂ ਸ਼ਿਕਾਇਤਾਂ ਆਈਆਂ। ਬਾਅਦ 'ਚ ਦੋਵੇਂ ਧਿਰਾਂ ਨੇ ਆਪਸ 'ਚ ਬੈਠ ਕੇ ਮਾਮਲਾ ਸੁਲਝਾਅ ਲਿਆ। ਦੋਵਾਂ ਧਿਰਾਂ 'ਚ ਰਾਜ਼ੀਨਾਮਾ ਹੋ ਗਿਆ।
ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੀ ਫੜੋ-ਫੜੀ ਜਾਰੀ
NEXT STORY