ਮੁੰਬਈ (ਬਿਊਰੋ) : ਇਸ ਵੇਲੇ ਦੀ ਵੱਡੀ ਖ਼ਬਰ ਹਾਲੀਵੁੱਡ ਤੋਂ ਸਾਹਮਣੇ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ, 2 ਯੂਟਿਊਬਰ ਵਿਟਾਲੀ ਅਤੇ ਬ੍ਰੈਡਲੀ ਮਾਰਟਿਨ ਨੇ 'ਸਪੇਸ ਜੈਮ' ਦੇ ਨਿਰਮਾਤਾ ਤੇ ਮਸ਼ਹੂਰ ਪਟਕਥਾ ਲੇਖਕ ਹਰਸ਼ੇਲ ਵੇਨਗ੍ਰੋਡ ਨੂੰ ਨਾਬਾਲਗ ਨਾਲ ਇਤਰਾਜ਼ਯੋਗ ਹਰਕਤਾਂ ਕਰਦੇ ਫੜਿਆ ਸੀ। ਦੋਵਾਂ ਯੂਟਿਊਬਰਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਮਗਰੋਂ ਹਾਲੀਵੁੱਡ ਫ਼ਿਲਮ ਇੰਡਸਟਰੀ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਹੱਥੀਂ ਤਿਆਰ ਕਰਕੇ ਵਿਦੇਸ਼ੀਆਂ ਨੂੰ ਪਿਲਾਈ ਪੰਜਾਬੀਆਂ ਦੀ ਮਸ਼ਹੂਰ ਡ੍ਰਿੰਕ 'ਸ਼ਰਦਾਈ'
ਦੱਸ ਦਈਏ ਕਿ ਮਸ਼ਹੂਰ 'ਸਪੇਸ ਜੈਮ' ਫ਼ਿਲਮ 1996 'ਚ ਰਿਲੀਜ਼ ਹੋਈ ਸੀ, ਜਿਸ 'ਚ ਮਾਈਕਲ ਜੌਰਡਨ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਦੇ ਪਟਕਥਾ ਲੇਖਕ ਹਰਸ਼ੇਲ ਵਿੰਗਰੋਡ ਹਨ। YouTubers ਵਿਟਾਲੀ ਅਤੇ ਮਾਰਟਿਨ ਨੇ ਉਨ੍ਹਾਂ ਨੂੰ ਇੱਕ ਨਾਬਾਲਗ ਨਾਲ ਲਾਈਵ ਡੇਟਿੰਗ ਕਰਦੇ ਹੋਏ ਫੜਿਆ। ਦੋਵਾਂ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ 15 ਸਾਲ ਦੀ ਨਾਬਾਲਗ ਲੜਕੀ ਵੀਨਗ੍ਰਾਡ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹਰਸ਼ੇਲ ਵਿੰਗਰੋਡ ਨੂੰ ਲੜਕੀ ਨਾਲ ਇਤਰਾਜ਼ਯੋਗ ਹਰਕਤਾਂ ਕਰਦੇ ਦੇਖਿਆ ਗਿਆ ਸੀ। ਉਸੇ ਸਮੇਂ, ਜਦੋਂ ਯੂਟਿਊਬਰ ਵੇਨਗ੍ਰੌਡ ਨੂੰ ਫੜਦੇ ਹਨ ਤਾਂ ਉਹ ਪਹਿਲਾਂ ਆਪਣਾ ਨਾਮ 'ਬੋਰਿਸ' ਦੱਸਦਾ ਹੈ ਅਤੇ ਇਹ ਵੀ ਕਹਿੰਦਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਲੜਕੀ ਦੀ ਉਮਰ ਕਿੰਨੀ ਹੈ। ਬਾਅਦ 'ਚ ਜਦੋਂ ਯੂਟਿਊਬਰ ਨੇ ਲੜਕੀ ਨੂੰ ਉਸ ਦੀ ਉਮਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਉਮਰ 15 ਸਾਲ ਹੈ। ਵੇਂਗਰੋਡ ਦੀ ਉਮਰ 76 ਸਾਲ ਹੈ।
ਇਹ ਖ਼ਬਰ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਮਾਸੂਮ ਜਸਪ੍ਰੀਤ ਦੀ ਮਦਦ ਲਈ ਅੱਗੇ ਆਏ ਅਰਜੁਨ ਕਪੂਰ, ਕੀਤਾ ਵੱਡਾ ਐਲਾਨ
ਦੱਸਣਯੋਗ ਹੈ ਕਿ 30 ਅਕਤੂਬਰ 1947 ਨੂੰ ਜਨਮੇ ਵੇਨਗ੍ਰੋਡ ਹਾਲੀਵੁੱਡ ਦੀ ਇੱਕ ਬਹੁਤ ਮਸ਼ਹੂਰ ਹਸਤੀ ਹੈ। ਉਸ ਨੇ 'ਟ੍ਰੇਡਿੰਗ ਪਲੇਸ', 'ਟਵਿਨਸ', 'ਕਿੰਡਰਗਾਰਟਨ ਕਾਪ' ਅਤੇ 'ਸਪੇਸ ਜੈਮ' ਵਰਗੀਆਂ ਹਿੱਟ ਫ਼ਿਲਮਾਂ 'ਚ ਯੋਗਦਾਨ ਪਾਇਆ ਹੈ। ਉਸ ਨੇ ਇਹ ਫ਼ਿਲਮਾਂ ਟਿਮੋਥੀ ਹੈਰਿਸ ਨਾਲ ਮਿਲ ਕੇ ਲਿਖੀਆਂ ਹਨ। ਵੇਨਗ੍ਰੋਡ ਕੋਲ ਵਿਸਕਾਨਸਿਨ ਯੂਨੀਵਰਸਿਟੀ, ਮੈਡੀਸਨ ਤੋਂ ਯੂਰਪੀਅਨ ਇਤਿਹਾਸ 'ਚ ਡਿਗਰੀ ਵੀ ਹੈ, ਅਤੇ ਉਹ ਲੰਡਨ ਫ਼ਿਲਮ ਸਕੂਲ ਦਾ ਗ੍ਰੈਜੂਏਟ ਹੈ। ਫ਼ਿਲਮ ਉਦਯੋਗ 'ਚ ਉਸ ਦੇ ਸ਼ਾਨਦਾਰ ਕਰੀਅਰ 'ਚ ਕਈ ਤਰ੍ਹਾਂ ਦੇ ਪ੍ਰੋਜੈਕਟ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵੈਜੰਤੀ ਮਾਲਾ ਤੇ ਚਿਰੰਜੀਵੀ ਸਮੇਤ ਕਈ ਹਸਤੀਆਂ ਪਦਮ ਪੁਰਸਕਾਰ ਨਾਲ ਸਨਮਾਨਤ
NEXT STORY