ਫਗਵਾੜਾ,(ਹਰਜੋਤ)- ਸ਼੍ਰੋਮਣੀ ਅਕਾਲੀ ਦਲ ਵਲੋਂ ਪੋਸਟਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਹੋਏ ਘਪਲੇ ਤੇ ਕਿਸਾਨੀ ਬਿੱਲ ਦੇ ਮਾਮਲੇ ਨੂੰ ਲੈ ਕੇ 9 ਨਵੰਬਰ ਨੂੰ ਫਗਵਾੜਾ 'ਚ ਦੋਆਬਾ ਪੱਧਰ ਦੀ ਇਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਜਿਸ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ।
ਇਹ ਜਾਣਕਾਰੀ ਦਿੰਦੇ ਹੋਏ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਨੇ ਦੱਸਿਆ ਕਿ ਇਸ ਸਬੰਧ 'ਚ ਅੱਜ ਇਥੇ ਮੀਟਿੰਗ ਕੀਤੀ ਗਈ ਹੈ ਜਿਸ 'ਚ ਦੋਆਬਾ ਦੇ ਲੀਡਰਾਂ ਦੀਆਂ ਡਿਊਟੀਆਂ ਲਗਾਈਆਂ ਹਨ ਕਿ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ 'ਚ ਸ਼ਾਮਿਲ ਕਰਵਾਇਆ ਜਾਵੇ। ਇਸ ਸਬੰਧੀ ਬਾਈਪਾਸ 'ਤੇ ਇਕ ਜਗ੍ਹਾ ਦਾ ਮੁਆਇਨਾ ਕੀਤਾ ਗਿਆ ਜਿੱਥੇ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੈਲੀ ਲਈ ਜਗ੍ਹਾ ਜਲਦ ਹੀ ਤੈਅ ਕੀਤੀ ਜਾਵੇਗੀ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਵਾਹਦ, ਸੁਰਿੰਦਰ ਸਿੰਘ ਪ੍ਰਧਾਨ ਹੁਸ਼ਿਆਰਪੁਰ, ਮਹਿੰਦਰ ਕੌਰ ਜੋਸ਼, ਸੋਹਣ ਸਿੰਘ ਠੰਡਲ, ਰਵਿੰਦਰ ਸਿੰਘ ਰਸੂਲਪੁਰ, ਬੀਬੀ ਸੁਨੀਤਾ ਚੌਧਰੀ ਬਲਾਚੌਰ, ਪਵਨ ਟੀਨੂੰ ਵਿਧਾਇਕ ਆਦਮਪੁਰ, ਬਲਦੇਵ ਸਿੰਘ ਖਹਿਰਾ ਫ਼ਿਲੌਰ, ਗੁਰਪ੍ਰਤਾਪ ਸਿੰਘ ਵਡਾਲਾ, ਯੂਥ ਵਿੰਗ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੁਰਾਨਾ ਸਮੇਤ ਕਈ ਪ੍ਰਮੁੱਖ ਆਗੂ ਸ਼ਾਮਿਲ ਸਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪੰਜਾਬ ਦੇ 23 ਹਲਕਿਆਂ 'ਚ ਇਹ ਰੈਲੀਆਂ ਕ੍ਰਮਵਾਰ ਕੀਤੀਆਂ ਜਾਣਗੀਆਂ।
ਹੁਸ਼ਿਆਰਪੁਰ ਜ਼ਿਲ੍ਹੇ 'ਚ 33 ਨਵੇਂ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
NEXT STORY