ਜਲੰਧਰ, (ਮਹੇਸ਼)- ਵੀਰਵਾਰ ਨੂੰ ਮਾਣਯੋਗ ਅਦਾਲਤ ਵਿਚ ਸਰੰਡਰ ਕਰਨ ਵਾਲੇ ਭਗੌੜੇ ਮੁਲਜ਼ਮ ਨੂੰ ਜਲੰਧਰ ਦਿਹਾਤ ਦੇ ਥਾਣਾ ਪਤਾਰਾ ਦੀ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਪ੍ਰੋਡਕਸ਼ਨ ਵਾਰੰਟ ’ਤੇ ਲਿਅਾਂਦੇ ਗਏ ਮੁਲਜ਼ਮ ਦੀ ਪਛਾਣ ਅਜੇ ਕੁਮਾਰ ਪੁੱਤਰ ਮੋਹਿੰਦਰਪਾਲ ਵਾਸੀ ਪਿੰਡ ਲੱਲੀਆਂ ਖੁਰਦ ਥਾਣਾ ਲਾਂਬੜਾ ਜਲੰਧਰ ਵਜੋਂ ਹੋਈ ਹੈ। ਉਸਦੇ ਖਿਲਾਫ 7 ਜਨਵਰੀ 2017 ਨੂੰ ਏ. ਐੱਸ. ਆਈ. ਸੁਖਦੇਵ ਰਾਜ ਨੇ ਅੰਡਰ ਸੈਕਸ਼ਨ 279, 337,4427 ਤਹਿਤ ਥਾਣਾ ਪਤਾਰਾ/ਆਦਮਪੁਰ ਵਿਚ ਕੇਸ ਦਰਜ ਕੀਤਾ ਸੀ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬੁਲੇਟ ਮੋਟਰਸਾਈਕਲਾਂ ’ਤੇ ਪਟਾਕੇ ਵਜਾਉਣ ਵਾਲਿਆਂ ਦੇ ਕਮਿਸ਼ਨਰ ਪੁਲਸ ਨੇ ਉਡਾਏ ‘ਤੋਤੇ’
NEXT STORY