ਜਲੰਧਰ (ਸੁਨੀਲ ਮਹਾਜਨ): ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਮੈਦਾਨ ਸੱਜ ਚੁੱਕਿਆ ਹੈ ਤੇ ਸਾਰੀਆਂ ਸੀਟਾਂ 'ਤੇ ਉਮੀਦਵਾਰ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿਚ ਡਟ ਗਏ ਹਨ। ਇਸ ਵਾਰ ਜਿੱਥੇ ਬਹੁਤੀਆਂ ਸੀਟਾਂ 'ਤੇ ਮੁੱਖ ਪਾਰਟੀਆਂ ਵਿਚਾਲੇ ਫੱਸਵਾਂ ਮੁਕਾਬਲਾ ਹੈ, ਉੱਥੇ ਹੀ ਕਈ ਅਜ਼ਾਦ ਉਮੀਦਵਾਰ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਵਿਚੋਂ ਹੀ ਇਕ ਜਲੰਧਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੀਟੂ ਸ਼ਰਟਾਂਵਾਲੇ ਨੂੰ ਚੋਣ ਨਿਸ਼ਾਨ 'ਪੈਟਰੋਲ ਪੰਪ' ਅਲਾਟ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - NRI ਦੀ ਪਤਨੀ ਦੇ ਕਤਲਕਾਂਡ 'ਚ ਹੋਇਆ ਵੱਡਾ ਖ਼ੁਲਾਸਾ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਟੂ ਸ਼ਟਰਾਂਵਾਲੇ ਨੇ ਕਿਹਾ ਕਿ ਜਲੰਧਰ ਦੇ ਸਾਰੇ ਲੀਡਰ ਦਲ-ਬਦਲੂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ ਸਗੋਂ ਅਜ਼ਾਦ ਉਮੀਦਵਾਰਾਂ ਨੂੰ ਅੱਗੇ ਲਿਆਉਣ। ਨੀਟੂ ਸ਼ਟਰਾਂਵਾਲੇ ਨੇ ਦੱਸਿਆ ਕਿ ਉਸ ਦੀ ਪਤਨੀ ਵੀ ਅੰਮ੍ਰਿਤਸਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ ਤੇ ਉਸ ਨੂੰ ਚੋਣ ਨਿਸ਼ਾਨ ਆਟੋ ਰਿਕਸ਼ਾ ਮਿਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮੁੰਡੇ ਨੇ ਕੈਨੇਡਾ ਜਾਣ ਲਈ ਲਵਾਈ ਸੀ ਫਾਈਲ, ਮਗਰੋਂ ਬੈਂਕ ਵੱਲੋਂ ਆਈ ਚਿੱਠੀ ਨੇ ਉਡਾਏ ਪਰਿਵਾਰ ਦੇ ਹੋਸ਼
ਨੀਟੂ ਸ਼ਟਰਾਂਵਾਲੇ ਨੇ ਇਹ ਵੀ ਕਿਹਾ ਕਿ ਉਹ ਇਸ ਵਾਰ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਚੋਣ ਨਹੀਂ ਲੜ ਸਕਣਗੇ। ਉਸ ਨੇ ਕਿਹਾ ਕਿ ਮੈਂ ਪਹਿਲਾਂ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਮੈਂ ਵਾਰਾਣਸੀ ਤੋਂ ਚੋਣ ਲੜਾਂਗਾ। ਪਰ ਉੱਥੇ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮਾਂ ਕਰ ਕੇ ਸਾਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਂਟਰਲ ਜੇਲ੍ਹ ’ਚ ਬੰਦ ਕੈਦੀਆਂ ਨੇ ਇਕ ਬੰਦੀ ’ਤੇ ਹਮਲਾ ਕਰ ਕੀਤਾ ਲਹੂ-ਲੁਹਾਨ
NEXT STORY