ਕਪੂਰਥਲਾ (ਭੂਸ਼ਣ, ਮਲਹੋਤਰਾ, ਜ.ਬ.)-ਥਾਣਾ ਸੁਭਾਨਪੁਰ ਦੀ ਪੁਲਸ ਨੇ ਡਰੱਗ ਮਾਫ਼ੀਆ ਖ਼ਿਲਾਫ਼ ਇਕ ਵੱਡੀ ਕਾਰਵਾਈ ਕਰਦੇ ਹੋਏ ਡਰੱਗ ਬਰਾਮਦਗੀ ਦੇ 3 ਵੱਡੇ ਮਾਮਲਿਆਂ ’ਚ ਨਾਮਜ਼ਦ 3 ਡਰੱਗ ਸਮੱਗਲਰਾਂ ਦੀ ਕਰੀਬ 1.50 ਕਰੋੜ ਰੁਪਏ ਦੀ ਪ੍ਰਾਪਰਟੀ ਅਤੇ ਬੈਂਕ ਖ਼ਾਤਿਆਂ ਨੂੰ ਸਰਕਾਰੀ ਤੌਰ ’ਤੇ ਅਟੈਚ ਕਰ ਲਿਆ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਜ਼ਿਲ੍ਹਾ ਭਰ ’ਚ ਡਰੱਗ ਮਾਫ਼ੀਆ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਐੱਸ. ਪੀ. (ਡੀ.) ਹਰਵਿੰਦਰ ਸਿੰਘ ਅਤੇ ਡੀ. ਐੱਸ. ਪੀ. ਸਬ ਡਿਵੀਜ਼ਨ ਭੁਲੱਥ ਸੁਖਨਿੰਦਰ ਸਿੰਘ ਦੀ ਨਿਗਰਾਨੀ ’ਚ ਥਾਣਾ ਸੁਭਾਨਪੁਰ ਦੇ ਐੱਚ. ਐੱਚ. ਓ. ਰਾਜਿੰਦਰ ਕੁਮਾਰ ਨੇ ਡਰੱਗ ਮਾਫ਼ੀਆ ਵੱਲੋਂ ਬਣਾਈ ਗਈ ਪ੍ਰਾਪਰਟੀ ਨੂੰ ਸਰਕਾਰੀ ਤੌਰ ’ਤੇ ਅਟੈਚ ਕਰਨ ਨੂੰ ਲੈ ਕੇ ਚੱਲ ਰਹੀ ਮੁਹਿੰਮ ਤਹਿਤ ਮਨਿਸਟਰੀ ਆਫ਼ ਫਾਇਨਾਂਸ ਨਾਲ ਸਬੰਧਤ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਤੋਂ ਮਨਜ਼ੂਰੀ ਲੈ ਕੇ ਡਰੱਗ ਬਰਾਮਦਗੀ ਦੇ 3 ਵੱਡੇ ਮਾਮਲਿਆਂ ’ਚ ਨਾਮਜ਼ਦ ਸਮੱਗਲਰਾਂ ਦੀ 1 ਕਰੋੜ 48 ਲੱਖ 98 ਹਜ਼ਾਰ ਅਤੇ 435 ਰੁਪਏ ਦੀ ਜਾਇਦਾਦ ਨੂੰ ਪੁਲਸ ਟੀਮ ਦੇ ਨਾਲ ਮੌਕੇ ’ਤੇ ਪਹੁੰਚ ਕੇ ਸਰਕਾਰੀ ਤੌਰ ’ਤੇ ਅਟੈਚ ਕਰ ਲਿਆ।
ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ
ਇਸੇ ਤਹਿਤ ਧਾਰਾ 21, 2, 27, 29-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸੁਭਾਨਪੁਰ ਦੀ ਪੁਲਸ ਵੱਲੋਂ 10 ਜਨਵਰੀ 2020 ਨੂੰ ਨਾਮਜ਼ਦ ਕੀਤੇ ਗਏ ਡਰੱਗ ਸਮੱਗਲਰ ਬੂਆ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਡੋਗਰਾਂਵਾਲ ਦਾ ਘਰ, ਟ੍ਰੈਕਟਰ-ਟਰਾਲੀ, ਸਕੂਟਰੀ ਤੇ ਬੈਂਕ ਅਕਾਉਂਟ, ਜਿਸਦੀ ਕੁੱਲ ਕੀਤਮ 41 ਲੱਖ 66 ਹਜ਼ਾਰ 645 ਰੁਪਏ ਬਣਦੀ ਹੈ, ਨੂੰ ਅਟੈਚ ਕਰ ਲਿਆ ਗਿਆ। ਉੱਥੇ ਹੀ ਐੱਫ਼. ਆਈ. ਆਰ. ਨੰਬਰ 84 ਦੇ ਤਹਿਤ 23 ਸਤੰਬਰ 2016 ਨੂੰ ਥਾਣਾ ਸੁਭਾਨਪੁਰ ਦੀ ਪੁਲਸ ਵੱਲੋਂ 22185 ਤਹਿਤ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਨਾਮਜ਼ਦ ਡਰੱਗ ਸਮੱਗਲਰ ਦਲਬੀਰ ਸਿੰਘ ਉਰਫ ਦਾਰੀ ਪੁੱਤਰ ਜਰਨੈਲ ਸਿੰਘ ਵਾਸੀ ਡੋਗਰਾਂਵਾਲ ਦੀ ਪ੍ਰਾਪਰਟੀ ਜਿਸ ’ਚ ਘਰ, ਮੋਟਰਸਾਈਕਲ ਸ਼ਾਮਲ ਹਨ ਅਤੇ ਜਿਸ ਦੀ ਕੁੱਲ ਕੀਮਤ 28 ਲੱਖ 30 ਹਜ਼ਾਰ ਰੁਪਏ ਬਣਦੀ ਹੈ, ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ।
ਇਸੇ ਤਰ੍ਹਾਂ ਐੱਫ਼. ਆਰ. ਆਈ. ਨੰਬਰ 139 ਮਿਤੀ 1 ਸਤੰਬਰ 2019 ਦੇ ਤਹਿਤ ਧਾਰਾ 22-61-85 ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਥਾਣਾ ਸੁਭਾਨਪੁਰ ਦੀ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਡਰੱਗ ਸਮੱਗਲਰ ਸੁਖਦੇਵ ਸਿੰਘ ਉਰਫ਼ ਸੇਬੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਡੋਗਰਾਂਵਾਲ ਦੀ ਪ੍ਰਾਪਰਟੀ ਜਿਸ ’ਚ ਘਰ, ਬੈਂਕ ਅਕਾਉਂਟ ਸ਼ਾਮਲ ਹਨ ਅਤੇ ਜਿਸ ਦੀ ਕੁੱਲ ਕੀਮਤ 79 ਲੱਖ 17 ਹਜ਼ਾਰ 90 ਰੁਪਏ ਹਨ, ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ। ਇਸ ਤਰ੍ਹਾਂ ਤਿੰਨਾਂ ਡਰੱਗ ਸਮੱਗਲਰਾਂ ਦੀ ਕੁੱਲ 1 ਕਰੋੜ 48 ਲੱਖ 98 ਹਜ਼ਾਰ 435 ਰੁਪਏ ਦੀ ਪ੍ਰਾਪਰਟੀ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ। ਗੌਰ ਹੋਵੇ ਕਿ ਪਿਛਲੇ ਦਿਨੀਂ ਹੀ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਦੇ ਤੌਰ ’ਤੇ ਅਹੁਦਾ ਸੰਭਾਲਣ ਵਾਲੇ ਰਾਜਿੰਦਰ ਕੁਮਾਰ ਨੇ ਭਾਰੀ ਮਿਹਨਤ ਕਰਦੇ ਹੋਏ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : 7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ 'ਚ ਆਉਂਦਾ ਹੈ ਤੁਹਾਡਾ ਘਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
4 ਫਲਾਈਓਵਰ ਆਏ ਦਿਨ ਬਣ ਰਹੇ ਲੋਕਾਂ ਦੀ ਜਾਨ ਦੇ ਦੁਸ਼ਮਣ, ਨਹੀਂ ਕੀਤੇ ਜਾ ਰਹੇ ਸਿਕਸ-ਲੇਨ
NEXT STORY