ਸੰਗਰੂਰ- ਸੰਗਰੂਰ ਹਲਕੇ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਆਪਣੇ ਇਕ ਬਿਆਨ ਕਾਰਨ ਹਰ ਪਾਸੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਬੀਤੇ ਦਿਨੀਂ ਖਹਿਰਾ ਨੇ ਦਿੜ੍ਹਬਾ ਦੇ ਪਿੰਡ ਖੇਤਲਾ ਵਿਖੇ ਕੀਤੀ ਗਈ ਇਕ ਚੋਣ ਸਭਾ ਵਿਚ ਦਿੱਤੇ ਇਕ ਬਿਆਨ 'ਚ ਕਿਹਾ ਸੀ ਕਿ ਪੰਜਾਬ ਦੇ ਲੋਕ ਜਿੰਨੀ ਤੇਜ਼ੀ ਨਾਲ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ ਤੇ ਦੂਜੇ ਸੂਬਿਆਂ ਤੋਂ ਲੋਕ ਪੰਜਾਬ ਆ ਰਹੇ ਹਨ, ਉਸ ਨਾਲ ਸਾਫ਼ ਹੈ ਕਿ ਕੁਝ ਸਾਲਾਂ ਵਿਚ ਪੰਜਾਬ ਵਿਚ ਪਗੜੀਧਾਰੀਆਂ ਲਈ ਜਗ੍ਹਾ ਨਹੀਂ ਹੋਵੇਗੀ।
ਉਨ੍ਹਾਂ ਆਪਣੇ ਬਿਆਨ 'ਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਅੱਗੇ ਵੀ ਇਹ ਮੰਗ ਰੱਖੀ ਸੀ ਕਿ ਗ਼ੈਰ ਪੰਜਾਬੀਆਂ ਨੂੰ ਪੰਜਾਬ 'ਚ ਆ ਕੇ ਜ਼ਮੀਨ ਖਰੀਦ ਨਾ ਖ਼ਰੀਦ ਸਕੇ, ਵੋਟ ਨਾ ਪਾ ਸਕੇ ਤੇ ਸਰਕਾਰੀ ਨੌਕਰੀ ਨਾ ਹਾਸਲ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਆਬਾਦੀ ਕਰੀਬ 3 ਕਰੋੜ ਹੈ ਤੇ ਉਸ 'ਚੋਂ ਵੀ ਕਰੀਬ 75 ਲੱਖ ਲੋਕ ਵਿਦੇਸ਼ ਚਲੇ ਗਏ ਹਨ। ਅਜਿਹੇ 'ਚ ਜੇਕਰ ਇਸੇ ਤਰ੍ਹਾਂ ਪੰਜਾਬ ਤੋਂ ਬਾਹਰੀ ਸੂਬਿਆਂ ਤੋਂ ਪ੍ਰਵਾਸੀ ਪੰਜਾਬ 'ਚ ਆਉਂਦੇ ਰਹੇ ਤਾਂ ਪੰਜਾਬ ਲਈ ਪੰਜਾਬੀਅਤ ਨੂੰ ਬਚਾਉਣਾ ਬਹੁਤ ਔਖ਼ਾ ਹੋ ਜਾਵੇਗਾ।
ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰ ਸਾਡੇ ਭਰਾ ਹਨ, ਖਹਿਰਾ ਦੇ ਬਿਆਨ ਨਾਲ ਸਹਿਮਤ ਨਹੀਂ: ਰਾਜਾ ਵੜਿੰਗ
ਹਾਲਾਂਕਿ ਇਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਸੀ ਕਿ ਇਹ ਖਹਿਰਾ ਦਾ ਆਪਣਾ ਬਿਆਨ ਹੈ, ਨਾ ਕਿ ਕਾਂਗਰਸ ਦਾ, ਤੇ ਉਨ੍ਹਾਂ ਕਿਹਾ ਕਿ ਉਹ ਖ਼ੁਦ ਖਹਿਰਾ ਦੇ ਬਿਆਨ ਨਾਲ ਸਹਿਮਤ ਨਹੀਂ ਹਨ। ਵੜਿੰਗ ਨੇ ਅੱਗੇ ਕਿਹਾ ਕਿ ਪ੍ਰਵਾਸੀ ਪੰਜਾਬ ਦੇ ਵਿਕਾਸ 'ਚ ਬਰਾਬਰ ਦੇ ਹਿੱਸੇਦਾਰ ਹਨ ਤੇ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਕੰਮ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਦੀਆਂ ਲੋੜਾਂ ਸਬੰਧੀ ਜੋ ਵੀ ਮਸਲੇ ਹਨ, ਉਨ੍ਹਾਂ ਦਾ ਛੇਤੀ ਹੱਲ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲਿਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਬਾਲਗ ਨਨਾਣ ਨੂੰ ਭਜਾ ਲੈ ਗਿਆ ਘਰ ਦੀ ਨੂੰਹ ਦਾ ਭਰਾ, ਪਹਿਲੇ ਦਿਨ ਤੋਂ ਰੱਖਦਾ ਸੀ ਮਾੜੀ ਨਜ਼ਰ
NEXT STORY