ਰਾਹੋਂ (ਪ੍ਰਭਾਕਰ)- ਰਾਹੋਂ ਦੇ 11 ਵਾਰਡਾਂ ਦੀਆਂ ਵੋਟਾਂ 26 ਮਈ ਨੂੰ ਪਾਈਆਂ ਸਨ, ਜਿਸ ਦੇ ਨਤੀਜੇ ਅੱਜ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰਾਹੋਂ ਵਿਖੇ ਕਾਊਂਟਿੰਗ ਸੈਂਟਰ ਵਿਖੇ ਐਲਾਨ ਦਿੱਤੇ ਗਏ ਹਨ। ਇਸ ਮੌਕੇ 'ਤੇ ਕਾਊਂਟਿੰਗ ਸੈਂਟਰ ਵਿਖੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਅਤੇ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਐੱਸ. ਪੀ. ਸਰਬਜੀਤ ਸਿੰਘ ਵਾਹੀਆ ਕਾਊਂਟਿੰਗ ਸੈਂਟਰ ਵਿਖੇ ਪਹੁੰਚੇ, ਜਿਨ੍ਹਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਵੋਟਾਂ ਦੀ ਗਿਣਤੀ ਹੋਈ।
ਸਾਰੇ ਉਮੀਦਵਾਰਾਂ ਨੇ ਸ਼ਾਂਤੀ ਨਾਲ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਐੱਸ. ਡੀ. ਐੱਮ. ਸੁਨੀਲ ਫੋਗਾਟ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਡ ਨੰਬਰ 1 ਤੋਂ ਓਸ਼ਾ ਰਾਣੀ ਅਤੇ ਵਾਰਡ ਨੰਬਰ 2 ਤੋਂ ਦਵਿੰਦਰ ਜਾਂਗੜਾ, ਵਾਰਡ ਨੰਬਰ 3 ਤੋਂ ਰਸ਼ਮੀ ਰਣਦੇਵ, ਵਾਰਡ ਨੰਬਰ 4 ਤੋਂ ਵਿਮਲ ਕੁਮਾਰ, ਵਾਰਡ ਨੰਬਰ 6 ਤੋਂ ਰਣਧੀਰ ਸਿੰਘ, ਵਾਰਡ ਨੰਬਰ 7 ਤੋਂ ਕੁਮਾਰੀ ਸਿਮਰਨਜੀਤ, ਵਾਰਡ ਨੰਬਰ 8 ਤੋਂ ਮਹਿੰਦਰ ਸਿੰਘ, ਵਾਰਡ ਨੰਬਰ 10 ਤੋਂ ਮੋਹਨ ਲਾਲ, ਵਾਰਡ ਨੰਬਰ 11 ਤੋਂ ਦਵਿੰਦਰ ਕੌਰ ਭਾਗੀ, ਵਾਰਡ ਨੰਬਰ 12 ਤੋਂ ਮਨਜੀਤ ਚੁੰਬਰ, ਵਾਰਡ ਨੰਬਰ 13 ਤੋਂ ਰਸ਼ਮੀ ਰਣਦੇਵ ਜੇਤੂ ਕਰਾਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: BJP ਨੇ ਮੁਕੇਰੀਆਂ 'ਚ ਕੀਤਾ ਹੈਰਾਨ, ਵਿਰੋਧੀ ਕਰਤੇ ਚਿੱਤ
ਜ਼ਿਕਰਯੋਗ ਹੈ ਕਿ ਰਸ਼ਮੀ ਰਣਦੇਵ ਦੋ ਸੀਟਾਂ ਤੋਂ ਚੋਣ ਲੜੀ ਸੀ ਅਤੇ ਦੋਵੇਂ ਸੀਟਾਂ ਤੋਂ ਜੇਤੂ ਰਹੀ। ਵਾਰਡ ਨੰਬਰ ਪੰਜ ਤੋਂ ਹਰਦੀਪ ਕੌਰ ਪਹਿਲਾਂ ਹੀ ਜੇਤੂ ਕਰਾਰ ਦਿੱਤੀ ਗਈ ਸੀ ਅਤੇ ਵਾਰਡ ਨੰਬਰ 9 ਤੋਂ ਜਸਵਿੰਦਰ ਚੋਪੜਾ ਪਹਿਲਾਂ ਹੀ ਜੇਤੂ ਕਰਾਰ ਦਿੱਤੀ ਗਈ ਸੀ। ਇਸ ਮੌਕੇ 'ਤੇ ਡੀ. ਐੱਸ. ਪੀ. ਸੁਰਿੰਦਰ ਚਾਂਦ ਅਤੇ ਡੀ. ਐੱਸ. ਪੀ. ਧਰਮਿੰਦਰ ਅਤੇ ਐੱਸ. ਐੱਚ. ਓ. ਚੌਧਰੀ ਵਰਿੰਦਰ ਕੁਮਾਰ ਦੀਆਂ ਪੁਲਸ ਪਾਰਟੀਆਂ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸੀ। ਜੇਤੂ ਉਮੀਦਵਾਰਾਂ ਵੱਲੋਂ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਢੋਲ ਵਜਾ ਕੇ ਭੰਗੜੇ ਪਾਏ ਅਤੇ ਲੱਡੂ ਵੰਡੇ ਗਏ। ਅਕਾਲੀ ਦਲ ਅਤੇ ਬੀ. ਐੱਸ. ਪੀ. ਨੇ 13 ਵਾਰਡਾਂ ਵਿੱਚੋਂ 12 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਇਕ ਕਾਂਗਰਸ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ। ਸੱਤਾਧਿਰ ਵੱਲੋਂ ਰਾਹੋਂ ਦੇ 3 ਵਾਰਡਾਂ 'ਤੇ ਚੋਣ ਲੜੀਆਂ ਗਈ ਸਨ ਪਰ ਤਿੰਨੇ ਸੀਟਾਂ 'ਤੇ ਹਾਰ ਦਾ ਮੂੰਹ ਵੇਖਣਾ ਪਿਆ। ਰਿਟਰਨਿੰਗ ਅਫ਼ਸਰ ਸਨੀਲ ਫੋਗਾਟ ਐੱਸ. ਡੀ. ਐੱਮ. ਨੇ ਰਾਹੋਂ ਦੇ 13 ਨਵੇਂ ਬਣੇ ਕੌਂਸਲਰਾਂ ਨੂੰ ਸਰਟੀਫਿਕੇਟ ਦਿੱਤੇ।
ਇਹ ਵੀ ਪੜ੍ਹੋ: ਕਪੂਰਥਲਾ ਨਗਰ ਨਿਗਮ ਚੋਣਾਂ ਦੇ ਨਤੀਜੇ: ਹੁਣ ਤੱਕ 28 ਵਾਰਡਾਂ 'ਚ ਕਾਂਗਰਸ ਦੀ ਜਿੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
BJP ਨੇ ਮੁਕੇਰੀਆਂ 'ਚ ਕੀਤਾ ਹੈਰਾਨ, ਵਿਰੋਧੀ ਕਰਤੇ ਚਿੱਤ
NEXT STORY