ਲੋਹੀਆਂ ਖਾਸ (ਮਨਜੀਤ, ਸੁਨੀਲ) : ਸਥਾਨਕ ਰੇਲਵੇ ਸਟੇਸ਼ਨ ਨੇੜੇ ਰੇਲਵੇ ਦੀ ਹਦੂਦ ਅੰਦਰ ਵਰਕਸ਼ਾਪ 'ਚ ਬਿਜਲੀ ਦੇ ਖੰਭੇ ਲਗਾ ਕੇ ਇਲੈਕਟ੍ਰੀਸਿਟੀ ਟ੍ਰੇਨ ਚਲਾਉਣ ਦਾ ਕੰਮ ਚੱਲ ਰਿਹਾ ਹੈ। ਅੱਜ ਦੁਪਹਿਰ ਵੇਲੇ ਜਦੋਂ 2 ਵਿਅਕਤੀ ਵੈਲਡਿੰਗ ਦਾ ਕੰਮ ਕਰ ਰਹੇ ਸਨ ਤਾਂ ਉਸੇ ਸਮੇਂ ਗੈਸ ਸਿਲੰਡਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਧਮਾਕੇ ਵਿੱਚ 2 ਵਰਕਰਾਂ ਦੀ ਮੌਤ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੇ ਸਰੀਰ ਚੀਥੜੇ-ਚੀਥੜੇ ਹੋ ਕੇ ਸੈਂਕੜੇ ਮੀਟਰ ਤੱਕ ਖਿੱਲਰ ਗਏ। ਮੌਕੇ 'ਤੇ ਪਹੁੰਚੇ ਪੰਜਾਬ ਪੁਲਸ ਤੇ ਜੀ. ਆਰ. ਪੀ. ਲੋਹੀਆਂ ਦੇ ਮੁਲਾਜ਼ਮਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਠੇਕੇਦਾਰ ਮੌਕੇ 'ਤੇ ਹਾਜ਼ਰ ਨਹੀਂ ਸੀ। ਪੁਲਸ ਵੱਲੋਂ ਠੇਕੇਦਾਰ ਫਰਾਰ ਦੱਸਿਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਨਵੇਂ ਨੋਟੀਫੀਕੇਸ਼ਨ 'ਚ ਮੋਦੀ ਸਰਕਾਰ MSP ਕਾਨੂੰਨ ਬਣਾਉਣ ਤੋਂ ਮੁੱਕਰੀ: ਰਾਜਵਿੰਦਰ ਕੌਰ ਰਾਜੂ
NEXT STORY