ਅਲਾਵਲਪੁਰ (ਬੰਗੜ)- ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ ਹੁੰਮਸ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਸੀ ਉੱਥੇ ਹੀ ਕਸਬਾ ਅਲਾਵਲਪੁਰ ਦੇ ਆਸ-ਪਾਸ ਕਾਲੀਆਂ ਘਟਾਵਾਂ ਚੜ੍ਹ ਆਉਣ ਨਾਲ ਇਲਾਕੇ ਵਿਚ ਘੁੱਪ ਹਨੇਰਾ ਛਾ ਗਿਆ। ਇਥੇ 20 ਮਿੰਟ ਪਏ ਮੀਂਹ ਨੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਦਿੱਤਾ।
ਸਿਕੰਦਰਪੁਰ ਧੋਗੜੀ ਰੋਡ ਜੋ ਨਿਰਮਾਣ ਅਧੀਨ ਹੈ, ਜਿਸ ਨੂੰ ਠੇਕੇਦਾਰ ਵੱਲੋਂ ਅਧੂਰਾ ਹੀ ਛੱਡਿਆ ਹੋਇਆ ਹੈ। ਸੜਕ ਨੀਵੀਂ ਹੋਣ ਕਾਰਨ ਪਾਣੀ ਨਾਲ ਭਰ ਗਈ। ਸਿਕੰਦਰਪੁਰ ਦੇ ਨੇੜੇ ਨਿਰਮਾਣ ਅਧੀਨ ਸੜਕ ਪਾਣੀ ਵਿਚ ਡੁੱਬਣ ਕਾਰਨ ਲੋਕਾਂ ਨੂੰ ਅਲਾਵਲਪੁਰ ਆਉਣ ਲਈ ਰਾਹ ਬਦਲ ਕੇ ਦੂਰ-ਦੁਰਾਡੇ ਵਾਲਾ ਰਸਤਾ ਅਪਨਾਉਣਾ ਪਿਆ।
ਇਹ ਵੀ ਪੜ੍ਹੋ- ਤਾਏ ਨਾਲ ਜਾਂਦੇ ਸਮੇਂ ਟਰੈਕਟਰ ਤੋਂ ਡਿੱਗ ਕੇ ਰੋਟਾਵੇਟਰ 'ਚ ਆਇਆ ਬੱਚਾ, ਤੜਫ਼-ਤੜਫ਼ ਨਿਕਲੀ ਮਾਸੂਮ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਲਜ ਫ਼ੀਸ ਜਮ੍ਹਾ ਕਰਵਾਉਣ ਦੇ ਨਾਂ 'ਤੇ ਮਾਰੀ ਲੱਖਾਂ ਦੀ ਠੱਗੀ, ਟਰੈਵਲ ਏਜੰਟ ਤੇ ਉਸ ਦੀ ਮਾਂ ਖ਼ਿਲਾਫ਼ ਮਾਮਲਾ ਦਰਜ
NEXT STORY