ਜਲੰਧਰ (ਜ. ਬ.)— ਸੋਮਾ ਕੰਪਨੀ ਨੇ 20 ਦਿਨਾਂ ਵਿਚ ਰਾਮਾਮੰਡੀ ਫਲਾਈਓਵਰ ਖੋਲ੍ਹਣ ਦਾ ਭਰੋਸਾ ਦੇ ਦਿੱਤਾ ਹੈ। ਸੋਮਵਾਰ ਨੂੰ ਐੱਨ. ਐੱਚ. ਏ. ਵੱਲੋਂ ਲੁਧਿਆਣਾ ਤੋਂ ਆਏ ਇੰਜੀਨੀਅਰ ਨੇ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨਾਲ ਮਿਲ ਕੇ ਪੀ. ਏ. ਪੀ. ਫਲਾਈਓਵਰ ਦੀ ਸਮੀਖਿਆ ਕੀਤੀ। ਹੁਣ ਅਗਲੇ ਮੰਗਲਵਾਰ ਤੱਕ ਐੱਨ. ਐੱਚ. ਏ. ਦੇ ਪ੍ਰਾਜੈਕਟ ਡਾਇਰੈਕਟਰ ਪੀ. ਏ. ਪੀ. ਫਲਾਈਓਵਰ ਦੀ ਬੰਦ ਪਈ ਲੇਨ ਨੂੰ ਖੋਲ੍ਹਣ ਲਈ ਯੋਜਨਾ ਤਿਆਰ ਕਰਨਗੇ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਕਿਹਾ ਕਿ ਸੋਮਾ ਕੰਪਨੀ ਦੇ ਇੰਜੀਨੀਅਰ ਨੂੰ ਬੰਦ ਪਈ ਲੇਨ ਕਾਰਨ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਅਤੇ ਜਲਦ ਤੋਂ ਜਲਦ ਇਨ੍ਹਾਂ ਦਾ ਹੱਲ ਕੱਢਣ ਲਈ ਕਿਹਾ। ਹਾਲਾਂਕਿ ਇੰਜੀਨੀਅਰ ਦਾ ਕਹਿਣਾ ਸੀ ਕਿ ਰਾਮਾ ਮੰਡੀ ਫਲਾਈਓਵਰ ਤਿਆਰ ਹੋਣ ਤੋਂ ਬਾਅਦ ਕੋਈ ਨਾ ਕੋਈ ਯੋਜਨਾ ਤਿਆਰ ਕਰ ਕੇ ਬੰਦ ਪਈ ਲੇਨ ਨੂੰ ਖੋਲ੍ਹ ਦਿੱਤਾ ਜਾਵੇਗਾ ਪਰ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਦੀ ਨਾਰਾਜ਼ਗੀ ਤੋਂ ਬਾਅਦ ਤੈਅ ਹੋਇਆ ਹੈ ਕਿ ਐੱਨ. ਐੱਚ. ਏ. ਦੇ ਪ੍ਰਾਜੈਕਟ ਡਾਇਰੈਕਟਰ ਅਗਲੇ ਮੰਗਲਵਾਰ ਜਲੰਧਰ ਆਉਣਗੇ, ਜਿਸ ਤੋਂ ਬਾਅਦ ਬੰਦ ਪਈ ਲੇਨ ਨੂੰ ਖੋਲ੍ਹਣ ਲਈ ਵਿਚਾਰ ਕੀਤਾ ਜਾਵੇਗਾ, ਹਾਲਾਂਕਿ ਸੋਮਾ ਕੰਪਨੀ ਦੇ ਇੰਜੀਨੀਅਰ ਨੇ ਸਰਵਿਸ ਲੇਨ ਨੂੰ ਬੰਦ ਕਰਨਾ ਹੀ ਇਕੋ-ਇਕ ਲੇਨ ਨੂੰ ਖੋਲ੍ਹਣ ਦਾ ਰਸਤਾ ਦੱਸਿਆ ਪਰ ਪ੍ਰਸ਼ਾਸਨ ਵਲੋਂ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਜੇਕਰ ਫਲਾਈਓਵਰ ਨੂੰ ਪੀ. ਏ. ਪੀ. ਆਰ. ਓ. ਬੀ. ਦੇ ਨਾਲ ਹੀ ਜੋੜ ਦਿੱਤਾ ਜਾਵੇ ਤਾਂ ਵੀ ਹੱਲ ਨਿਕਲ ਸਕਦਾ ਹੈ। ਫਿਲਹਾਲ ਅਜੇ ਕੁਝ ਸਮੇਂ ਤੱਕ ਬੰਦ ਪਈ ਲੇਨ ਦੇ ਖੁੱਲ੍ਹਣ ਦੀ ਉਡੀਕ ਕਰਨੀ ਪਵੇਗੀ।
ਟੁੱਟੀਆਂ ਸੜਕਾਂ ਵਿਖਾ ਕੇ ਸੋਮਾ ਕੰਪਨੀ ਦੇ ਇੰਜੀਨੀਅਰ ਨੂੰ ਟੋਏ ਭਰਨ ਨੂੰ ਕਿਹਾ
ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਸੋਮਾ ਕੰਪਨੀ ਦੇ ਇੰਜੀਨੀਅਰ ਨੂੰ ਹਾਈਵੇਅ 'ਤੇ ਟੁੱਟੀਆਂ ਸੜਕਾਂ ਵਿਖਾ ਕੇ ਟੋਏ ਭਰਨ ਨੂੰ ਕਿਹਾ ਗਿਆ ਹੈ। ਉਸ ਦੇ ਕੁਝ ਸਮੇਂ ਤੋਂ ਬਾਅਦ ਹੀ ਟੋਏ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ, ਹਾਲਾਂਕਿ ਇਸ ਤੋਂ ਪਹਿਲਾਂ ਵੀ ਟੋਏ ਭਰਨ ਦਾ ਕੰਮ ਜਾਰੀ ਸੀ ਪਰ ਹੁਣ ਇਸ ਕੰਮ ਨੂੰ ਹੋਰ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।
ਡੋਨਾ ਮਰਡਰ ਕੇਸ ਦਾ ਮੁੱਖ ਮੁਲਜ਼ਮ ਚੜ੍ਹਿਆ ਪੁਲਸ ਅੜਿੱਕੇ (ਵੀਡੀਓ)
NEXT STORY