ਜਲੰਧਰ,(ਨਰੇਸ਼) : ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਵੱਖਰੀ ਪਾਰਟੀ ਬਣਾਉਣ ਦੀ ਸਲਾਹ ਦੇਣ ਬਾਰੇ ਬਿੱਟੂ 'ਤੇ ਕਾਂਗਰਸ ਦੇ ਹੀ ਆਗੂ ਗੌਤਮ ਸੇਠ ਨੇ ਹਮਲਾ ਬੋਲ ਦਿੱਤਾ ਹੈ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੌਤਮ ਸੇਠ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਕਿਹਾ ਕਿ ਬਿੱਟੂ ਆਪਣੇ ਨਿਜੀ ਸਵਾਰਥਾਂ ਦੀ ਖਾਤਿਰ ਛੋਟੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ 'ਚ ਕਾਂਗਰਸ ਦਾ ਭਵਿੱਖ ਹਨ ਅਤੇ ਰਾਹੁਲ ਗਾਂਧੀ ਅਤੇ ਪ੍ਰਿੰਯਕਾਂ ਗਾਂਧੀ ਦਾ ਉਨ੍ਹਾਂ 'ਤੇ ਪੂਰਾ ਵਿਸ਼ਵਾਸ ਹੈ, ਲਿਹਾਜਾ ਅਗਲੀਆਂ ਚੋਣਾਂ 'ਚ ਸਿੱਧੂ ਪੰਜਾਬ 'ਚ ਵੱਡੀ ਭੂਮਿਕਾ ਨਿਭਾਉਣਗੇ। ਸਿੱਧੂ ਨੇ ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਦੀ ਤਾਰੀਫ ਕੀਤੀ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਉਮਰ ਹੁਣ ਉਨ੍ਹਾਂ ਨੂੰ ਅਗਲੇ 2 ਜਾਂ 3 ਦਹਾਕੇ ਤਕ ਕਾਂਗਰਸ ਦਾ ਚੇਹਰਾ ਬਣਨ ਦੀ ਇਜਾਜਤ ਨਹੀਂ ਦਿੰਦੀ ਜਦਕਿ ਸਿੱਧੂ ਦੇ ਲਈ ਹੁਣ ਉਮਰ ਰੁਕਾਵਟ ਨਹੀਂ ਹੈ। ਜੋ ਲੋਕ ਸਿੱਧੂ ਨੂੰ ਆਪਣੀ ਪਾਰਟੀ ਬਣਾਉਣ ਦੀ ਸਲਾਹ ਦੇ ਰਹੇ ਹਨ ਉਹ ਅਸਲ 'ਚ ਪਾਰਟੀ ਦੇ ਹਿਤੈਸ਼ੀ ਨਹੀਂ ਹਨ ਅਤੇ ਆਪਣੇ ਰਾਜਨੀਤਕ ਹਿੱਤਾਂ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ।
ਨਵਜੋਤ ਸਿੰਘ ਸਿੱਧੂ ਵਲੋਂ ਰਾਹੁਲ ਗਾਂਧੀ ਦੀ ਕਿਸਾਨ ਰੈਲੀ ਦੌਰਾਨ ਅਪਣਾਏ ਗਏ ਰਵੱਈਏ ਦਾ ਬਚਾਅ ਕਰਦੇ ਹੋਏ ਗੌਤਮ ਸੇਠ ਨੇ ਕਿਹਾ ਕਿ ਸਿੱਧੂ ਮੰਚ 'ਤੇ ਹਮਲਾਵਰ ਰਹਿੰਦੇ ਹਨ ਅਤੇ ਉਨ੍ਹਾਂ ਦੀ ਇਹ ਸ਼ੈਲੀ ਜਨਤਾ 'ਚ ਉਨ੍ਹਾਂ ਨੂੰ ਲੋਕਪ੍ਰਿਯ ਬਣਾਉਦੀ ਹੈ। ਅਜੇ ਤਕ ਸਿੱਧੂ ਵਲੋਂ 3 ਦਿਨ ਤਕ ਰੈਲੀ 'ਚ ਹਿੱਸਾ ਨਾ ਲੈਣ ਦਾ ਪ੍ਰਸ਼ਨ ਹੈ ਤਾਂ ਪਾਰਟੀ ਦੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨੇ ਵੀ ਸਪੱਸ਼ਟ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪ੍ਰੋਗਰਾਮ ਇਕ ਹੀ ਦਿਨ ਦਾ ਸੀ ਅਤੇ ਜੇਕਰ ਉਨ੍ਹਾਂ ਦਾ ਪ੍ਰੋਗਰਾਮ ਤਿੰਨ ਦਾ ਹੁੰਦਾ ਤਾਂ ਉਹ ਨਿਸ਼ਚਿਤ ਤੌਰ 'ਤੇ 3 ਦਿਨ ਰੈਲੀ 'ਚ ਮੌਜੂਦ ਰਹਿੰਦੇ। ਗੌਤਮ ਸੇਠ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਕਾਂਗਰਸ ਦੀ ਸਥਿਤੀ ਮਜ਼ਬੂਤ ਹੈ ਅਤੇ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਵੀ ਪੰਜਾਬ 'ਚ ਕਾਂਗਰਸ ਹੀ ਜਿੱਤ ਦਰਜ ਕਰੇਗੀ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY