ਜਲੰਧਰ (ਚੋਪੜਾ)–ਪੰਜਾਬ ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਬਿਨਾਂ ਐੱਨ. ਓ. ਸੀ. ਦੇ ਰਜਿਸਟਰੀ ਕਰਨ ਕਾਰਨ ਲੁਧਿਆਣਾ ਅਤੇ ਹੁਸ਼ਿਆਰਪੁਰ ਦੇ ਸਬ-ਰਜਿਸਟਰਾਰ ਨੂੰ ਸਸਪੈਂਡ ਕਰਨ ਦੇ ਵਿਰੋਧ ਵਿਚ ਬੀਤੇ ਦਿਨ ਪੰਜਾਬ ਭਰ ਦੇ ਰੈਵੇਨਿਊ ਅਧਿਕਾਰੀ ਸਮੂਹਿਕ ਛੁੱਟੀ ’ਤੇ ਰਹੇ, ਜਿਸ ਕਾਰਨ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਤਹਿਸੀਲ ਅਤੇ ਸਬ-ਤਹਿਸੀਲਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ।
ਬੀਤੇ ਦਿਨ ਸਬ-ਰਜਿਸਟਰਾਰ-1 ਮਨਿੰਦਰ ਸਿੰਘ ਸਿੱਧੂ, ਸਬ-ਰਜਿਸਟਰਾਰ-2 ਜਗਸੀਰ ਸਿੰਘ ਸਰਾਂ, ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ, ਤਹਿਸੀਲਦਾਰ-2 ਰੁਪਿੰਦਰ ਸਿੰਘ ਬੱਲ, ਨਾਇਬ ਤਹਿਸੀਲਦਾਰਾਂ ਸਮੇਤ ਸਾਰੇ ਰੈਵੇਨਿਊ ਅਧਿਕਾਰੀ ਸਮੂਹਿਕ ਛੁੱਟੀ ’ਤੇ ਰਹੇ, ਜਿਸ ਕਾਰਨ ਸਾਰੇ ਦਫ਼ਤਰ ਬੰਦ ਰਹੇ। ਰਜਿਸਟਰੀਆਂ ਸਮੇਤ ਹੋਰ ਸਾਰੇ ਕੰਮਕਾਜ ਬੰਦ ਰਹਿਣ ਕਾਰਨ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰਸ਼ਾਸਨਿਕ ਕੰਪਲੈਕਸ ਵਿਚ ਵੀ ਇਸ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ। ਲੋਕਾਂ ਦੀ ਜ਼ਮੀਨ, ਘਰਾਂ ਅਤੇ ਦੁਕਾਨਾਂ ਦੀ ਰਜਿਸਟਰੀ ਨਾ ਹੋਣ ਕਾਰਨ ਜਲੰਧਰ ਜ਼ਿਲ੍ਹੇ ’ਚ ਲਗਭਗ ਲੱਖਾਂ ਰੁਪਏ ਦਾ ਰੈਵੇਨਿਊ ਲਾਸ ਹੋਇਆ।

ਇਹ ਵੀ ਪੜ੍ਹੋ:CM ਮਾਨ ਵੱਲੋਂ PIMS 'ਚ ਵਿੱਤੀ ਸੰਕਟ ਦਾ ਕਾਰਨ ਬਣੇ ਘਪਲਿਆਂ ਤੇ ਖ਼ਾਮੀਆਂ ਦੀ ਜਾਂਚ ਦੇ ਹੁਕਮ
ਜ਼ਿਕਰਯੋਗ ਹੈ ਕਿ ਪੰਜਾਬ ਰੈਵੇਨਿਊ ਆਫ਼ਿਸਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸੂਬੇ ਭਰ ਵਿਚ ਰੈਵੇਨਿਊ ਅਧਿਕਾਰੀਆਂ ਨੇ 5 ਜੂਨ ਤੱਕ ਸਮੂਹਿਕ ਛੁੱਟੀ ਲਈ ਹੋਈ ਹੈ ਪਰ ਜੇਕਰ ਰੈਵੇਨਿਊ ਅਧਿਕਾਰੀਆਂ ਦਾ ਸੰਘਰਸ਼ ਲੰਮਾ ਚੱਲਿਆ ਤਾਂ ਲੋਕਾਂ ਦੇ ਕਰੋੜਾਂ ਰੁਪਏ ਦੇ ਪ੍ਰਾਪਰਟੀ ਦੇ ਲੈਣ-ਦੇਣ ਅੱਧ ਵਿਚਲੇ ਫਸ ਜਾਣਗੇ। ਇਸ ਤੋਂ ਇਲਾਵਾ ਰੈਜ਼ੀਡੈਂਟ ਸਰਟੀਫਿਕੇਟ, ਐੱਸ. ਸੀ./ਬੀ. ਸੀ. ਸਰਟੀਫਿਕੇਟ, ਆਰਮਜ਼ ਲਾਇਸੈਂਸ ਸਮੇਤ ਹੋਰ ਦਸਤਾਵੇਜ਼ ਵੀ ਨਹੀਂ ਬਣ ਸਕਣਗੇ। ਮਨਿੰਦਰ ਸਿੱਧੂ ਅਤੇ ਜਗਸੀਰ ਸਰਾਂ ਨੇ ਦੱਸਿਆ ਕਿ ਹੜਤਾਲ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਆਉਣ ਵਾਲੀ ਹੈ ਪਰ ਸਿਆਸੀ ਦਖਲਅੰਦਾਜ਼ੀ ਕਾਰਨ ਰੈਵੇਨਿਊ ਅਧਿਕਾਰੀਆਂ ਖ਼ਿਲਾਫ਼ ਜਾਰੀ ਸਸਪੈਂਸ਼ਨ ਦਾ ਫਰਮਾਨ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਕੋਲ ਸੰਘਰਸ਼ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ।

ਇਹ ਵੀ ਪੜ੍ਹੋ: ਜਲੰਧਰ ਨੂੰ ਮਿਲਿਆ ਨਵਾਂ ਪੁਲਸ ਕਮਿਸ਼ਨਰ, IPS ਅਧਿਕਾਰੀ ਗੁਰਸ਼ਰਨ ਸਿੰਘ ਸੰਭਾਲਣਗੇ ਕਮਾਨ
ਸੁਵਿਧਾ ਕੇਂਦਰ ਅਤੇ ਫਰਦ ਕੇਂਦਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ
ਰੈਵੇਨਿਊ ਅਧਿਕਾਰੀਆਂ ਦੀ ਹੜਤਾਲ ਕਾਰਨ ਅੱਜ ਪ੍ਰਸ਼ਾਸਨਿਕ ਕੰਪਲੈਕਸ ਦੇ ਸੇਵਾ ਕੇਂਦਰ ਸਮੇਤ ਫਰਦ ਕੇਂਦਰਾਂ ਦੇ ਕੰਮਕਾਜ ’ਤੇ ਵੀ ਅਸਰ ਦਿਸਿਆ। ਇਨ੍ਹਾਂ ਵਿਭਾਗਾਂ ਵਿਚ ਵੀ ਰੁਟੀਨ ਵਾਂਗ ਕਾਫ਼ੀ ਘੱਟ ਲੋਕ ਦਿਖਾਈ ਦਿੱਤੇ, ਨਹੀਂ ਤਾਂ ਕੰਮਕਾਜੀ ਦਿਨਾਂ ਦੌਰਾਨ ਸੇਵਾ ਕੇਂਦਰ ਅਤੇ ਫਰਦ ਕੇਂਦਰਾਂ ਵਿਚ ਕਾਫ਼ੀ ਭੀੜ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਰਜਿਸਟਰੀਆਂ ਨਾ ਹੋਣ ਕਾਰਨ ਖਰੀਦਦਾਰ ਅਤੇ ਵਿਕ੍ਰੇਤਾ ਪ੍ਰਾਪਰਟੀ ਦੀ ਫਰਦ ਕੱਢਣ ਦੀ ਜ਼ਰੂਰਤ ਨਹੀਂ ਸਮਝਦੇ ਅਤੇ ਉਥੇ ਹੀ ਸਰਟੀਫਿਕੇਟ ਨਾ ਬਣ ਸਕਣ ਕਾਰਨ ਇਨ੍ਹਾਂ ਦੇ ਬਿਨੈ-ਪੱਤਰਾਂ ਵਿਚ ਵੀ ਕਾਫ਼ੀ ਕਮੀ ਆਈ ਹੈ।

ਇਹ ਵੀ ਪੜ੍ਹੋ: ਜਲੰਧਰ ਵੈਸਟ ਤੋਂ ਵੱਡੀ ਖ਼ਬਰ, 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨੌਜਵਾਨ 'ਤੇ ਕੀਤਾ ਗਿਆ ਕਾਤਲਾਨਾ ਹਮਲਾ, ਅਣਪਛਾਤੇ ਹਮਲਾਵਰ ਖ਼ਿਲਾਫ਼ ਮਾਮਲਾ ਦਰਜ
NEXT STORY