ਟਾਂਡਾ ਉਡ਼ਮੁਡ਼,(ਪੰਡਿਤ)- ਬੀਤੀ ਰਾਤ ਟਾਂਡਾ ਸ੍ਰੀ ਹਰਿਗੋਬਿੰਦਪੁਰ ਰੋਡ ’ਤੇ ਬਿਆਸ ਦਰਿਆ ਪੁਲ ਨਜ਼ਦੀਕ ਵਾਪਰੇ ਸੜਕ ਹਾਦਸੇ ’ਚ ਪ੍ਰਵਾਸੀ ਰਾਜ ਮਿਸਤਰੀ ਦੀ ਮੌਤ ਹੋ ਗਏ। ਹਾਦਸੇ ’ਚ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਮੌਜੀ ਲਾਲ ਯਾਦਵ ਮੂਲ ਨਿਵਾਸੀ ਡਹਰਿਆ (ਸਪਲੋ ) ਬਿਹਾਰ ਵਜੋਂ ਹੋਈ ਹੈ। ਟਾਂਡਾ ਪੁਲਸ ਨੇ ਵਿਨੋਦ ਦੇ ਭਤੀਜੇ ਅਰੁਣ ਕੁਮਾਰ ਪੁੱਤਰ ਬੁੱਚੀ ਯਾਦਵ ਨਿਵਾਸੀ ਬੱਲਡ਼ਵਾਲ ਦੇ ਬਿਆਨ ਦੇ ਆਧਾਰ ’ਤੇ ਟਾਂਡਾ ਪੁਲਸ ਨੇ 174 ਸੀ.ਆਰ.ਪੀ.ਸੀ. ਅਧੀਨ ਕਾਰਵਾਈ ਕੀਤੀ ਹੈ। ਆਪਣੇ ਬਿਆਨ ’ਚ ਅਰੁਣ ਨੇ ਦੱਸਿਆ ਕਿ ਉਸ ਦਾ ਚਾਚਾ ਜੋ ਮਾਡ਼ੀ ਟਾਂਡਾ (ਬਟਾਲਾ) ’ਚ ਰਹਿੰਦਾ ਹੈ। ਬੀਤੀ ਰਾਤ ਉਸ ਦਾ ਮੋਟਰਸਾਈਕਲ ਬਿਆਸ ਦਰਿਆ ਪੁਲ ’ਤੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਇਆ। ਗੰਭੀਰ ਜ਼ਖਮੀ ਹੋਏ ਵਿਨੋਦ ਨੂੰ ਸਰਕਾਰੀ ਹਸਪਤਾਲ ਟਾਂਡਾ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਕੱਢੀ ਚੇਤਨਾ ਰੈਲੀ
NEXT STORY