ਹੁਸ਼ਿਆਰਪੁਰ (ਰਾਜਪੂਤ)- ਹੁਸ਼ਿਆਰਪੁਰ ਦੇ ਲਾਗਲੇ ਪਿੰਡ ਬਸੀ ਬਾਬੂ ਖਾਨ ਵਿਖੇ ਬਲੈਰੋ ਪਿੱਕਅਪ ਗੱਡੀ ਅਤੇ ਬਰੀਜਾ ਕਾਰ ਦੀ ਆਪਸੀ ਟੱਕਰ ਹੋਣ ਕਰਕੇ ਨੌਜਵਾਨ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਵੀਰ ਪ੍ਰਕਾਸ਼ ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਪਿੰਡ ਨੀਲਾ ਨਲੋਆ ਆਪਣੇ ਸੱਕੇ ਭਰਾ ਵਿਮਲ ਕੁਮਾਰ ਨਾਲ ਹਰਿਆਣਾ ਤੋਂ ਪਿੰਡ ਨੀਲਾ ਨਲੋਆ ਨੂੰ ਬਲੈਰੋ ਪਿੱਕਅਪ ਗੱਡੀ 'ਤੇ ਜਾ ਰਿਹਾ ਸੀ ਕਿ ਪਿੰਡ ਬਸੀ ਬਾਬੂ ਖਾਨ ਵਿਖੇ ਪਹੁੰਚਣ 'ਤੇ ਬਰੀਜਾ ਕਾਰ ਬੇਕਾਬੂ ਹੋ ਕੇ ਟਕਰਾ ਗਈ। ਸਿੱਟੇ ਵਜੋਂ ਕਾਰ ਦਾ ਨੁਕਸਾਨ ਹੋਣ ਉਪਰੰਤ ਚਾਲਕ ਸੁਰੇਸ਼ ਕੁਮਾਰ ਨਿਵਾਸੀ ਪਿੰਡ ਜਨੌੜੀ ਜ਼ਖ਼ਮੀ ਹੋ ਗਿਆ, ਜਿਸ ਨੂੰ ਮੁੱਢਲੀ ਇਲਾਜ ਲਈ ਭੂੰਗਾ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਜਲੰਧਰ 'ਚ 176 ਸਾਲ ਪੁਰਾਣੇ ਘਰ 'ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਜਲੰਧਰ 'ਚ 176 ਸਾਲ ਪੁਰਾਣੇ ਘਰ 'ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ
NEXT STORY