ਜੈਪੁਰ- ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ 'ਚ ਵੀਰਵਾਰ ਦੇਰ ਰਾਤ ਸੜਕ ਹਾਦਸੇ 'ਚ ਫ਼ੌਜ ਦੇ ਇਕ ਮੇਜਰ ਦਾ ਦਿਹਾਂਤ ਹੋ ਗਿਆ, ਜਦੋਂ ਕਿ 2 ਲੈਫਟੀਨੈਂਟ ਗੰਭੀਰ ਜ਼ਖ਼ਮੀ ਹੋਏ ਹਨ। ਪੁਲਸ ਅਨੁਸਾਰ ਇਹ ਹਾਦਸਾ ਸ਼ਹਿਰ ਤੋਂ ਕਰੀਬ 18 ਕਿਲੋਮੀਟਰ ਦੂਰ ਥਈਯਾਤ ਫ਼ੌਜ ਖੇਤਰ 'ਚ ਵਾਪਰਿਆ। ਸਦਰ ਪੁਲਸ ਥਾਣੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੇਜਰ ਹਮਜਾ ਆਰਿਫ਼ (26) ਅਤੇ ਉਨ੍ਹਾਂ ਨਾਲ 2 ਹੋਰ ਫ਼ੌਜ ਕਰਮੀ ਫ਼ਜ ਅੱਡੇ ਤੋਂ ਪਰਤ ਰਹੇ ਸਨ। ਅਚਾਨਕ ਸਾਹਮਣੇ ਊਠ ਆਉਣ ਨਾਲ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ।
ਊਠ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦਾ ਵਾਹਨ ਲਗਭਗ 100 ਮੀਟਰ ਤੱਕ ਘੜੀਸਦਾ ਚਲਾ ਗਿਆ। ਜ਼ਖ਼ਮੀਆਂ ਨੂੰ ਫ਼ੌਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮੇਜਰ ਹਮਜਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਮੇਜਰ ਦਾ ਇਕ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਜ਼ਖ਼ਮੀ ਲੈਫਟੀਨੈਂਟ ਆਯੂਸ਼ਮਾਨ ਅਤੇ ਅਭਿਨਵ ਰਾਠੌੜ ਇਲਾਜ ਅਧੀਨ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਮੂ-ਕਸ਼ਮੀਰ ਅੰਤਰਰਾਸ਼ਟਰੀ ਫਿਲਮ ਫੈਸਟੀਵਲ: ਫਿਲਮਾਂ ਭੇਜਣ ਦੀ ਮਿਆਦ 1 ਅਗਸਤ ਤੱਕ ਵਧੀ
NEXT STORY