ਜਲੰਧਰ (ਮਾਹੀ)- ਸ਼ਹਿਰ 'ਚ ਲੁਟੇਰਿਆਂ ਦਾ ਖ਼ੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਓਵਾਲੀ ਤੋਂ ਲੁੱਟ ਦੀ ਵਾਰਦਾਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉੱਥੇ ਸਥਿਤ ਕਬੂਲਪੁਰ ਫੈਕਟਰੀ 'ਚੋਂ ਛੁੱਟੀ ਹੋਣ ਤੋਂ ਬਾਅਦ 3 ਮਜ਼ਦੂਰ ਜਦੋਂ ਪਿੰਡ ਰਾਓਵਾਲੀ ’ਚ ਰਾਤ 9.30 ਦੇ ਕਰੀਬ ਜਦੋਂ ਹਾਈਵੇ ਤੋਂ ਸਬਜ਼ੀ ਲੈ ਕੇ ਆਪਣੇ ਕਮਰੇ ’ਚ ਵਾਪਸ ਆ ਰਹੇ ਸਨ ਤਾਂ ਉਸ ਸਮੇਂ ਜਦੋਂ ਉਹ ਪਿੰਡ ਰਾਓਵਾਲੀ ਪੁਲੀ ਕੋਲ ਪੁੱਜੇ ਤਾਂ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਉਨ੍ਹਾਂ ਨੂੰ ਤੇਜ਼ਧਾਰ ਕਿਰਪਾਨ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਤੇ ਮੋਬਾਈਲ ਤੇ ਨਕਦੀ ਲੁੱਟ ਲਈ।
ਇਸ ਸਬੰਧੀ ਸੂਚਨਾ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ ਤੇ ਮੌਕੇ ’ਤੇ ਏ.ਐੱਸ.ਆਈ. ਜਤਿੰਦਰ ਸ਼ਰਮਾ ਪੁਲਸ ਪਾਰਟੀ ਸਮੇਤ ਪੁੱਜੇ। ਜਾਣਕਾਰੀ ਦਿੰਦੇ ਹੋਏ ਮਜ਼ਦੂਰਾਂ ਦਾਗਨ ਕੁਮਾਰ ਪੁੱਤਰ ਸਰਵਣ ਰਾਮ, ਗੁੱਡੂ ਪੁੱਤਰ ਸਾਹਿਲ ਕੁਮਾਰ ਤੇ ਮਿਥੁਨ ਸ਼ਰਮਾ ਪੁੱਤਰ ਰਾਮ ਚੰਦ ਸ਼ਰਮਾ ਨੇ ਦੱਸਿਆ ਕਿ ਉਹ ਸਬਜ਼ੀ ਲੈਣ ਲਈ ਹਾਈਵੇਅ ਰਾਓਵਾਲੀ ਕੋਲ ਗਏ। ਸਬਜ਼ੀ ਖਰੀਦ ਕੇ ਜਦੋਂ ਉਹ ਆਪਣੇ ਕਮਰੇ ’ਚ ਵਾਪਸ ਆ ਰਹੇ ਸਨ ਤਾਂ ਜਦੋਂ ਉਹ ਪਿੰਡ ਰਾਓਵਾਲੀ ਪੁਲੀ ਨੇੜੇ ਪੁੱਜੇ ਤਾਂ ਹਾਈਵੇ ਤੋਂ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਤਿੰਨੋਂ ਮਜ਼ਦੂਰ ਜ਼ਖ਼ਮੀ ਹੋ ਗਏ ਤੇ ਤਿੰਨਾਂ ਲੁਟੇਰਿਆਂ ਨੇ ਉਨ੍ਹਾਂ ਦੇ 2 ਮੋਬਾਈਲ ਤੇ 3 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਤੇ ਹਾਈਵੇ ਵੱਲ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਸੁਪਰ ਫਾਸਟ ਕਾਰਵਾਈ, ਕਾਲਜ 'ਚ ਹੋਈ ਫਾਇਰਿੰਗ ਦੇ ਮਾਮਲੇ ਨੂੰ FIR ਤੋਂ ਪਹਿਲਾਂ ਹੀ ਕੀਤਾ ਟ੍ਰੇਸ
ਇਸ ਸਬੰਧੀ ਮਜ਼ਦੂਰਾਂ ਨੇ ਆਪਣੇ ਮਾਲਕ ਨੂੰ ਸੂਚਿਤ ਕੀਤਾ ਅਤੇ ਫੈਕਟਰੀ ਮਾਲਕਾਂ ਨੇ ਮੌਕੇ ’ਤੇ ਪਹੁੰਚ ਕੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਿਤ ਕੀਤਾ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਜਤਿੰਦਰ ਸ਼ਰਮਾ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਤਿੰਨਾਂ ਮਜ਼ਦੂਰਾਂ ਦੇ ਬਿਆਨ ਦਰਜ ਕੀਤੇ। ਪੁਲਸ ਪਾਰਟੀ ਨੇ ਫੈਕਟਰੀ ਮਾਲਕ ਪ੍ਰਸ਼ਾਂਤ ਗੰਭੀਰ ਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਚੈਕਿੰਗ ਕੀਤੀ ਤੇ ਕਈ ਦੁਕਾਨਾਂ ਤੇ ਘਰ ਬੰਦ ਪਏ ਸਨ, ਜਿਸ ਕਾਰਨ ਸੀ.ਸੀ.ਟੀ.ਵੀ. ਕੈਮਰੇ ਨਹੀਂ ਲਾਏ ਗਏ ਸਨ। ਕੈਮਰਿਆਂ ਦੀ ਚੈਕਿੰਗ ਨਹੀਂ ਹੋ ਸਕੀ ਤੇ ਸਵੇਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮੁੰਡੇ ਨੂੰ 'ਲਵ ਮੈਰਿਜ' ਕਰਵਾਉਣੀ ਪਈ ਮਹਿੰਗੀ, ਕੁੜੀ ਦੇ ਪਰਿਵਾਰ ਵਾਲਿਆਂ ਨੇ ਪੈਟਰੋਲ ਪਾ ਕੇ ਫੂਕ ਦਿੱਤਾ ਘਰ ਦਾ ਸਾਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਧੀ ਰਾਤੀਂ ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਫਗਵਾੜਾ, ਮੱਥਾ ਟੇਕਣ ਜਾ ਰਹੇ ਨੌਜਵਾਨਾਂ 'ਤੇ ਹੋ ਗਈ ਫਾਇਰਿੰਗ
NEXT STORY