ਟਾਂਡਾ ਉੜਮੁੜ (ਵਰਿੰਦਰ ਪੰਡਿਤ)—ਅੱਜ ਦੁਪਹਿਰ ਹਾਈਵੇਅ 'ਤੇ ਪਿੰਡ ਕੁਰਾਲਾ ਨਜ਼ਦੀਕ ਦੋ ਔਰਤਾਂ ਨੇ ਫਿਲਮੀ ਸਟਾਈਲ 'ਚ ਲਿਫਟ ਲੈ ਕੇ ਕਾਰ ਸਵਾਰ ਕੋਲੋਂ 5 ਹਜ਼ਾਰ ਰੁਪਏ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਵਾਰਦਾਤ ਅੱਜ ਦੁਪਹਿਰ ਉਸ ਸਮੇਂ ਵਾਪਰੀ ਜਦੋਂ ਦਾਰਾਪੁਰ ਉੜਮੁੜ ਵਿਖੇ ਪੰਨੂ ਪਾਈਪ ਸਟੋਰ ਦੇ ਮਾਲਕ ਬਲਜੀਤ ਸਿੰਘ ਪੁੱਤਰ ਗੁਰਭੇਜ ਸਿੰਘ ਨਿਵਾਸੀ ਗਿੱਦੜਪਿੰਡੀ ਕਿਸੇ ਕੰਮ ਨੂੰ ਲੈ ਕੇ ਖੁੱਡਾ ਵੱਲ ਜਾ ਰਿਹਾ ਸੀ। ਪਿੰਡ ਮੂਨਕਾਂ ਨਜ਼ਦੀਕ ਦੋ ਔਰਤਾਂ ਨੇ ਉਸ ਕੋਲੋਂ ਖੁੱਡਾ ਜਾਣ ਲਈ ਲਿਫਟ ਲਈ ਅਜੇ ਉਹ ਕੁਰਾਲਾ ਨਜ਼ਦੀਕ ਹੀ ਪਹੁੰਚੇ ਸਨ ਕਿ ਔਰਤਾਂ ਨੇ ਉਸ ਨੂੰ ਨਕਦੀ ਕੱਢਣ ਲਈ ਧਮਕਾਉਣਾ ਸ਼ੁਰੂ ਕਰ ਦਿੱਤਾ ਇੰਨੇ ਨੂੰ ਇੱਕ ਇੰਡੀਗੋ ਕਾਰ ਜਿਸ ਵਿੱਚ ਤਿੰਨ ਵਿਅਕਤੀ ਦੱਸੇ ਜਾ ਰਹੇ ਹਨ ਨੇ ਅੱਗੇ ਆ ਕੇ ਕਾਰ ਜਬਰੀ ਰੋਕ ਲਈ ਅਤੇ ਇੰਨੇ ਨੂੰ ਡਰ ਦੇ ਮਾਰੇ ਬਲਜੀਤ ਸਿੰਘ ਨੇ ਔਰਤਾਂ ਨੂੰ 5 ਹਜ਼ਾਰ ਰੁਪਏ ਦੇ ਦਿੱਤੇ। ਅਣਪਛਾਤੀਆਂ ਔਰਤਾਂ ਰਾਹ ਢੱਕਣ ਵਾਲੀ ਗੱਡੀ 'ਚ ਸਵਾਰ ਹੋ ਕੇ ਦਸੂਹਾ ਵੱਲ ਫਰਾਰ ਹੋ ਗਈਆਂ। | ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੌਜਵਾਨਾਂ ਦੇ ਹੁਨਰ ਨੂੰ ਪਛਾਣ ਦੇਣ ਵਾਲੀ ITI ਸ਼ੁਰੂ ਹੋਣ ਤੋਂ ਪਹਿਲਾਂ ਹੋਈ ਬਰਬਾਦ
NEXT STORY