ਰੂਪਨਗਰ (ਲਤਾਵਾ) - ਜ਼ਿਲਾ ਰੂਪਨਗਰ 'ਚ ਅਕਾਲੀ-ਭਾਜਪਾ ਦੀ ਸਰਕਾਰ ਦੇ ਸਮੇਂ ਬਣਾਈ ਗਈ ਆਈ.ਟੀ.ਆਈ. ਸਿੰਹਪੁਰ ਉਦਘਾਟਨ ਹੋਣ ਤੋਂ ਪਹਿਲਾਂ ਹੀ ਬਰਬਾਦ ਹੋਣੀ ਸ਼ੁਰੂ ਹੋ ਗਈ ਹੈ। ਇਹ ਆਈ.ਟੀ.ਆਈ. ਬਲਾਕ ਨੂਰਪੁਰ ਬੇਦੀ ਦੇ 138 ਪਿੰਡਾਂ ਦੇ ਨੌਜਵਾਨਾਂ ਦੇ ਹੁਨਰ ਨੂੰ ਵੱਖਰੀ ਪਛਾਣ ਦੇਣ ਲਈ ਬਣਾਈ ਗਈ ਸੀ। ਦੱਸ ਦੇਈਏ ਕਿ ਸਾਲ 2016 'ਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਲੋਕਾਂ ਵਲੋਂ ਮੰਗ ਕਰਨ 'ਤੇ ਆਈ.ਟੀ.ਆਈ. ਦਾ ਨਿਰਮਾਣ ਕਰਵਾਇਆ ਸੀ। ਡਾ. ਚੀਮਾ ਨੇ ਦੱਸਿਆ ਕਿ 1996 'ਚ ਤੱਤਕਾਲੀ ਸਰਕਾਰ ਵਲੋਂ ਬੇਸ਼ਕ ਇਸ ਆਈ.ਟੀ.ਆਈ. ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਕਾਂਗਰਸ ਦੀ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਸ਼ੁਰੂ ਹੀ ਨਹੀਂ ਕੀਤਾ।
ਲੋਕਾਂ ਦੀ ਮੰਗ 'ਤੇ ਅਕਾਲੀ-ਭਾਜਪਾ ਦੀ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਰਿਵਾਇਵ ਕਰਵਾ ਕੇ 5 ਕਰੋੜ ਦੀ ਲਾਗਤ ਨਾਲ ਇਸ ਆਈ.ਟੀ.ਆਈ. ਦਾ ਨਿਰਮਾਣ ਕਰਵਾਇਆ ਸੀ ਪਰ ਬਦਕਿਸਮਤੀ ਇਹ ਹੈ ਕਿ ਕਾਂਗਰਸ ਦੀ ਸਰਕਾਰ ਨੂੰ ਬਣੇ 2 ਸਾਲ ਪੂਰੇ ਹੋ ਚੁੱਕੇ ਹਨ ਅਤੇ ਅਜੇ ਤੱਕ ਇਥੇ ਇਕ ਵੀ ਬੱਚਾ ਦਾਖਲ ਨਹੀਂ ਹੋਇਆ, ਜਿਸ ਦੇ ਲਈ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ।ਇਹੀਂ ਕਾਰਨ ਹੈ ਕਿ ਸੱਤਾ 'ਚ ਕਾਂਗਰਸ ਸਰਕਾਰ ਆਉਣ ਦੇ ਬਾਵਜੂਦ ਵੀ ਹੁਣ ਤੱਕ ਆਈ.ਟੀ.ਆਈ. 'ਚ ਵਿਦਿਆਰਥੀਆਂ ਦੀ ਪੜ੍ਹਾਈ ਸ਼ੁਰੂ ਨਾ ਹੋਣ ਕਾਰਨ ਇਸ ਇਮਾਰਤ 'ਚ ਉੱਲੂ ਬੋਲ ਰਹੇ ਹਨ।
ਬੈਂਕ ਚੋਂ ਨਿਕਲ ਕੇ ਜਾ ਰਹੇ ਵਿਅਕਤੀ ਤੋਂ ਲੁਟੇਰਿਆਂ ਨੇ ਖੋਹਿਆ ਪੈਸਿਆਂ ਨਾਲ ਭਰਿਆ ਬੈਗ
NEXT STORY