ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਗੁਪਤਾ ਜਸਵਿੰਦਰ)-ਪਿੰਡ ਬਗੋਲਾ ਨੇੜੇ ਇਕ ਵਿਅਕਤੀ ਕੋਲੋਂ ਨਕਦੀ ਅਤੇ ਮੋਬਾਇਲ ਖੋਹਣ ਵਾਲੇ 3 ਲੋਕਾਂ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ ਅਤੇ ਉਨ੍ਹਾਂ ’ਚੋਂ ਇਕ ਨੂੰ ਕਾਬੂ ਕਰ ਲਿਆ ਹੈ । ਪੁਲਸ ਨੇ ਇਹ ਮਾਮਲਾ ਹਰਮਨ ਆਟੋ ਮੋਬਾਇਲ ਟਾਂਡਾ ਦੇ ਕਰਮਚਾਰੀ ਹਰਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਮਾਊਂਟ ਐਵਨਿਊ ਕਾਲੋਨੀ ਰਹੀਮਪੁਰ ਰੋਡ ਹੁਸ਼ਿਆਰਪੁਰ ਦੇ ਬਿਆਨ ਦੇ ਆਧਾਰ ’ਤੇ ਮਨੋਜ ਕੁਮਾਰ ਉਰਫ਼ ਮੰਨੂ ਪੁੱਤਰ ਲਾਲ ਚੰਦ ਵਾਸੀ ਵਾਰਡ ਨੰਬਰ 2 ਮਿਆਣੀ, ਸ਼ਰਨਜੀਤ ਸਿੰਘ ਉਰਫ਼ ਗੁੱਲੂ ਪੁੱਤਰ ਸੁਰਿੰਦਰ ਸਿੰਘ ਅਤੇ ਆਕਾਸ਼ਦੀਪ ਸਿੰਘ ਵਾਸੀ ਮਿਆਣੀ ਦੇ ਖਿਲਾਫ ਦਰਜ ਕੀਤਾ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
ਆਪਣੇ ਬਿਆਨ ’ਚ ਹਰਦੀਪ ਸਿੰਘ ਨੇ ਦੱਸਿਆ ਕਿ ਜਦੋਂ 19 ਅਗਸਤ ਨੂੰ ਦੁਪਹਿਰ ਦੇ ਸਮੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਬਗੋਲਾ ਤੋਂ ਟਾਂਡਾ ਸ਼ਹਿਰ ਵੱਲ ਆ ਰਿਹਾ ਸੀ ਤਾਂ ਮੇਨ ਸੜਕ ਨਜ਼ਦੀਕ ਪੁੱਜਣ ’ਤੇ ਮੋਟਰਸਾਈਕਲ ’ਤੇ ਸਵਾਰ ਹੋਏ ਇਨ੍ਹਾਂ ਮੁਲਜ਼ਮਾਂ ਨੇ ਉਸ ਨੂੰ ਜਬਰੀ ਰੋਕ ਲਿਆ ਤੇ ਖੰਡਾ ਦਿਖਾ ਕੇ ਜਾਣੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਦਾ ਮੋਬਾਇਲ ਅਤੇ ਉਸ ਕੋਲੋਂ 3 ਹਜ਼ਾਰ ਰੁਪਏ ਖੋਹ ਲਏ ਅਤੇ ਫਰਾਰ ਹੋ ਗਏ। ਪੁਲਸ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ।
ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਥਾਣਾ ਮੁਖੀ ਅਮਰਜੀਤ ਕੌਰ ਦੀ ਮੌਜੂਦਗੀ ਵਿਚ ਦੱਸਿਆ ਕਿ ਇਨ੍ਹਾਂ ਨਾਮਜਦ ਮੁਲਜਮਾਂ ’ਚੋਂ ਇਕ ਮੁਲਜ਼ਮ ਮਨੋਜ ਕੁਮਾਰ ਮੰਨੂ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀ ਮੁਲਜਮਾਂ ਦੀ ਗ੍ਰਿਫਤਾਰੀ ਲਈ ਜਾਂਚ ਅਧਿਕਾਰੀ ਜਗਦੀਪ ਸਿੰਘ ਦੀ ਟੀਮ ਵੱਲੋਂ ਉੱਦਮ ਜਾਰੀ ਹਨ। ਜਲਦ ਹੀ ਬਾਕੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ ਚਿਤਾਵਨੀ! ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ ਚਿਤਾਵਨੀ! ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY