ਜਲੰਧਰ, (ਮ੍ਰਿਦੁਲ)— ਬਸਤੀ ਗੁਜ਼ਾਂ ਦੀ ਰਹਿਣ ਵਾਲੀ ਕਿਰਨ ਸ਼ਰਮਾ ਤੋਂ ਪਲਸਰ ਮੋਟਰਸਾਈਕਲ 'ਤੇ ਆਏ ਲੁਟੇਰਿਆਂ ਨੇ 1000 ਰੁਪਏ ਕੈਸ਼ ਅਤੇ ਮੋਬਾਇਲ ਖੋਹ ਲਿਆ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਕਿਰਨ ਸ਼ਰਮਾ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 11 ਵਜੇ ਫੁੱਟਬਾਲ ਚੌਕ ਤੋਂ ਹੁੰਦੇ ਹੋਏ ਬੇਟੇ ਦੇ ਨਾਲ ਘਰ ਜਾ ਰਹੀ ਸੀ ਕਿ ਇੰਨੇ ਵਿਚ ਬਸਤੀ ਨੌ ਸਪੋਰਟਸ ਮਾਰਕੀਟ ਵਿਚ ਪਲਸਰ ਮੋਟਰਸਾਈਕਲ 'ਤੇ ਆਏ ਲੁਟੇਰੇ ਹਥਿਆਰਾਂ ਦੇ ਜ਼ੋਰ 'ਤੇ 1000 ਰੁਪਏ ਕੈਸ਼ ਅਤੇ ਉਸ ਦਾ ਸਮਾਰਟਫੋਨ ਖੋਹ ਕੇ ਲੈ ਗਏ। ਇਸ ਤੋਂ ਪਹਿਲਾਂ ਕਿ ਉਹ ਰੌਲਾ ਪਾਉਂਦੇ ਲੁਟੇਰੇ ਫਰਾਰ ਹੋ ਚੁੱਕੇ ਸੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ। ਕਿਰਨ ਨੇ ਦੱਸਿਆ ਕਿ ਉਸ ਨੇ 2 ਦਿਨ ਪਹਿਲਾਂ ਹੀ ਮੋਬਾਇਲ ਲਿਆ ਸੀ, ਜੋ ਕਿ ਲੁਟੇਰੇ ਲੁੱਟ ਕੇ ਲੈ ਗਏ। ਮਾਮਲੇ ਨੂੰ ਲੈ ਕੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਲ-ਏ-ਸਿਵਲ ਹਸਪਤਾਲ : ਲਾਈਟ ਨਾ ਹੋਣ ਕਾਰਨ ਅੱਖਾਂ ਦੇ ਆਪ੍ਰੇਸ਼ਨ ਹੋਏ ਬੰਦ
NEXT STORY