ਜਲੰਧਰ, (ਸ਼ੋਰੀ)- ਸਿਵਲ ਹਸਪਤਾਲ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਹਨ। ਸ਼ਾਇਦ ਹਸਪਤਾਲ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ। ਹੁਣ ਅੱਖਾਂ ਵਾਲੇ ਓ. ਟੀ. ਵਿਚ ਹਾਲਾਤ ਖਰਾਬ ਹੋ ਗਏ ਹਨ। ਸੋਮਵਾਰ ਤੋਂ ਓ. ਟੀ. ਵਿਚ ਲਾਈਟ ਨਾ ਹੋਣ ਕਾਰਨ ਮਰੀਜ਼ਾਂ ਦੇ ਆਪ੍ਰੇਸ਼ਨ ਨਹੀਂ ਹੋੋ ਰਹੇ ਅਤੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈ ਰਿਹਾ ਹੈ। ਹਾਲਾਤ ਤਾਂ ਇਹ ਦੇਖਣ ਨੂੰ ਮਿਲ ਰਹੇੇ ਹਨ ਆਈ ਮੋਬਾਇਲ ਯੂਨਿਟ ਨੇ ਮਹਾਨਗਰ ਵਿਚ ਕੈਂਪ ਲਾਇਆ, ਜਿਥੇ ਸਫੈਦ ਮੋਤੀਆ ਦੇ ਸ਼ਿਕਾਰ ਹੋਏ ਲੋਕਾਂ ਦੇ ਆਪ੍ਰੇਸ਼ਨ ਹੋਣੇ ਸੀ ਪਰ ਲਾਈਟ ਨਾ ਹੋਣ ਮਰੀਜ਼ਾਂ ਨੂੰ ਵਾਪਸ ਘਰ ਭੇੇਜ ਦਿੱਤਾ ਗਿਆ। ਆਈ ਮੋਬਾਇਲ ਯੂਨਿਟ ਵਿਚ ਤਾਇਨਾਤ ਡਾਕਟਰ ਭੂਰ ਮੰਡੀ ਵਿਚ ਕੈਂਪ ਲਾ ਰਹੇ ਹਨ ਪਰ ਜੇਕਰ ਬੁੱਧਵਾਰ ਨੂੰ ਵੀ ਓ. ਟੀ. ਵਿਚ ਲਾਈਟ ਨਾ ਆਈ ਤਾਂ ਮਰੀਜ਼ਾਂ ਨੂੰ ਵਾਪਸ ਮੁੜਨਾ ਪਵੇਗਾ। ਅੱਖਾਂ ਦੇ ਮਾਹਰ ਡਾਕਟਰ ਅਰੁਣ ਵਰਮਾ ਦਾ ਕਹਿਣਾ ਹੈ ਕਿ ਲਾਈਟ ਆਉਣ ਤੋਂ ਬਾਅਦ ਹੀ ਮਰੀਜ਼ਾਂ ਦੇ ਆਪ੍ਰੇਸ਼ਨ ਹੋਣਗੇ।
ਲਾਈਟ ਜਾਣ ਦੇੇ ਇਹ ਹਨ ਕਾਰਣ
ਪੁਰਾਣੇ ਹੱਡੀਆਂ ਵਾਲੇ ਵਾਰਡ ਦੀ ਪਹਿਲੀ ਮੰਜ਼ਿਲ ਉੱਤੇ ਅੱਖਾਂ ਦੇ ਆਪ੍ਰੇਸ਼ਨ ਥਿਏਟਰ ਨੂੰ ਬਿਜਲੀ ਸਪਲਾਈ ਕਰਨ ਵਾਲੀਆਂ ਤਾਰਾਂ ਵਿਚ ਪਾਣੀ ਪੈ ਗਿਆ ਹੈ ਅਤੇ ਇਸ ਕਾਰਣ ਲਾਈਟ ਬੰਦ ਹੋ ਗਈ ਹੈ। ਹਸਪਤਾਲ ਵਿਚ ਤਾਇਨਾਤ ਬਿਜਲੀ ਵਿਭਾਗ ਦਾ ਸਟਾਫ ਪਾਣੀ ਨੂੰ ਕੱਢਣ ਲਈ ਪਾਣੀ ਵਾਲੀ ਮੋਟਰ ਲਗਾ ਕੇ ਅੱਜ ਪੂਰਾ ਦਿਨ ਕੇਬਲ ਦੇ ਕੋਲ ਜਮ੍ਹਾ ਹੋਇਆ ਪਾਣੀ ਹੀ ਕੱਢਦਾ ਰਿਹਾ। ਸਵੇਰ ਤੋਂ ਲੈ ਕੇ ਸ਼ਾਮ ਤਕ ਇਹ ਕੰਮ ਜਾਰੀ ਰਿਹਾ। ਪਾਣੀ ਕਾਰਣ ਹੀ ਬਿਜਲੀ ਦੀ ਸਪਲਾਈ ਖਰਾਬ ਹੋ ਗਈ। ਹੁਣ ਬੁੱਧਵਾਰ ਨੂੰ ਦੇਖਣਾ ਹੋਵੇਗਾ ਕਿ ਲਾਈਟ ਆਉਂਦੀ ਹੈ ਕਿ ਨਹੀਂ।
ਗਲਤੀ ਨਾਲ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਔਰਤ ਦੀ ਮੌਤ
NEXT STORY