ਗੁਰਾਇਆ (ਮੁਨੀਸ਼ ਬਾਵਾ) : ਪੰਜਾਬ 'ਚ ਜਿਨ੍ਹਾਂ ਪੰਚਾਇਤਾਂ ਨੇ ਪਿੰਡਾਂ ਦੇ ਨਿਖਾਰ ਅਤੇ ਵਿਕਾਸ ਲਈ ਕੰਮ ਕੀਤੇ ਹਨ, ਉਨ੍ਹਾਂ ਨੂੰ “ਸਵੱਛ ਭਾਰਤ ਦਿਵਸ” ਦੇ ਮੌਕੇ ਸੂਬਾ ਪੱਧਰੀ ਸਮਾਗਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਲਈ ਹਰ ਜ਼ਿਲ੍ਹੇ ਵਿੱਚੋਂ ਇਕ ਵਧੀਆ ਕੰਮ ਕਰਨ ਵਾਲੀ ਪੰਚਾਇਤ ਨੂੰ ਚੁਣਿਆ ਗਿਆ। ਇਹ ਸਮਾਗਮ ਚੰਡੀਗੜ੍ਹ ਦੇ ਸਥਾਨਕ ਮਿਊਂਸੀਪਲ ਭਵਨ ਸੈਕਟਰ 35 ਵਿੱਚ ਕਰਵਾਇਆ ਗਿਆ।ਇਸ ਮੌਕੇ ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਇਆ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਪਿੰਡਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਮੌਕੇ ਪ੍ਰਦੂਸ਼ਣ ਘੱਟ ਕਰਨ ਲਈ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ, ਸਖ਼ਤ ਹਦਾਇਤਾਂ ਜਾਰੀ
ਉਨ੍ਹਾਂ ਨਾਲ ਹੀ ਕਿਹਾ ਇਹ ਕੰਮ ਸਿਰਫ਼ ਸਫਾਈ ਸੇਵਕਾਂ ਦਾ ਨਹੀਂ ਹੈ, ਬਲਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਆਪਣੇ ਪੰਜਾਬ ਨੂੰ ਵਧੀਆ ਅਤੇ ਸਾਫ-ਸੁਥਰਾ ਬਣਾਉਣ ਵਿੱਚ ਯੋਗਦਾਨ ਪਾਈਏ। ਇਸ ਦੇ ਨਾਲ ਹੀ ਉਂਨ੍ਹਾਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਦਿਹਾਤੀ ਖੇਤਰਾਂ ਵਿੱਚ ਗੈਰ-ਸਰਕਾਰੀ ਸੰਗਠਨਾ (ਐੱਨ.ਜੀ.ਓਜ਼), ਯੂਥ ਕਲੱਬਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ, ਜਿਸ ਨਾਲ ਲੋਕਾ ਨੂੰ ਸਵੱਛਤਾ ਲਈ ਪ੍ਰੇਰਿਤ ਕਰਕੇ ਉਨ੍ਹਾਂ ਦੇ ਵਤੀਰੇ ਵਿੱਚ ਬਦਲਾਅ ਲਿਆਦਾ ਜਾ ਸਕੇ।
ਇਹ ਵੀ ਪੜ੍ਹੋ : ਹੁਣ ਨਹੀਂ ਚੱਲਣਗੇ ਭੜਕਾਊ ਗੀਤ, ਹਥਿਆਰਾਂ ਬਾਰੇ ਵੀ ਨਵੀਆਂ ਹਦਾਇਤਾਂ ਜਾਰੀ
ਸਵੱਛ ਭਾਰਤ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਤਹਿਤ ਜਲ ਸ਼ਕਤੀ ਮੰਤਰਾਲਾ ਅਤੇ ਰਿਹਾਇਸ਼ੀ ਨਿਰਮਾਣ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਦੀ ਇਹ ਇੱਕ ਸਾਂਝੀ ਪਹਿਲ ਸੀ। ਇਸ ਸਮਾਗਮ ਵਿੱਚ ਵਿਭਾਗ ਦੇ ਸਾਬਕਾ ਮੁੱਖੀ ਮੁੰਹਮਦ ਇਸਵਾਕ (ਸੇਵਾ ਮੁਕਤ), ਚੀਫ ਇੰਜੀਨੀਅਰ ਜੇ.ਜੇ.ਗੋਇਲ, ਜਸਵਿੰਦਰ ਸਿੰਘ ਚਾਹੁਲ, ਰਾਜੇਸ਼ ਖੋਸਲਾ, ਜਸਬੀਰ ਸਿੰਘ, ਮੈਡਮ ਨਵੀਨ ਵਰਮਾ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ। ਇਸ ਮੌਕੇ ਪਿੰਡਾਂ 'ਚ ਸਾਫ਼-ਸਫਾਈ ਅਤੇ ਪਿੰਡਾਂ ਨੂੰ ਸੁੰਦਰ ਬਣਾਉਣ ਅਤੇ ਸਵੱਛਤਾ ਦੀ ਮੱਹਤਤਾ ਬਾਰੇ ਜਾਗਰੂਕ ਕੀਤਾ ਗਿਆ। 23 ਸਕੂਲਾਂ ਨੂੰ “ਉੱਤਮ ਸਕੂਲ” ਅਵਾਰਡ ਅਤੇ 23 ਸਫਾਈ ਸੇਵਕਾਂ ਨੂੰ “ਉੱਤਮ ਸਫਾਈ ਸੇਵਕ” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ
ਇਸ ਮੌਕੇ “ਉੱਤਮ ਪਿੰਡ”ਅਵਾਰਡ ਨਾਲ ਗ੍ਰਾਮ ਪੰਚਾਇਤ ਰੁੜਕਾ ਕਲਾ ਨੂੰ ਸਨਮਾਨਿਤ ਕੀਤਾ ਗਿਆ। ਰੁੜਕਾ ਕਲਾਂ ਦੇ ਪਿੰਡ ਵਾਸੀਆ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਆਪਣੀ ਖੁਸ਼ੀ ਸਾਂਝੇ ਕਰਦੇ ਹੋਏ ਪਿੰਡ ਰੁੜਕਾ ਕਲਾਂ ਦੇ ਸਰਪੰਚ ਸ੍ਰੀਮਤੀ ਕੁਲਵਿੰਦਰ ਕੌਰ ਕੌਲਧਾਰ ਨੇ ਕਿਹਾ ਕਿ ਇਹ ਸਭ ਪਿੰਡ ਰੁੜਕਾ ਕਲਾਂ ਦੇ ਲੋਕਾਂ, NRI, ਸਮਾਜਿਕ ਤੇ ਧਾਰਮਿਕ ਸੰਸਥਾਵਾਂ,ਸਰਵਪੱਖੀ ਵਿਕਾਸ ਮੰਚ ਤੇ YFC ਰੁੜਕਾ ਕਲਾਂ ਦੇ ਸਾਥ ਨਾਲ ਹੀ ਸੰਭਵ ਹੋਇਆ ਹੈ ।ਇਸ ਉਪਲਬਧੀ ਤੇ YFC ਰੁੜਕਾ ਕਲਾਂ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਸਮੁੱਚੀ ਗ੍ਰਾਮ ਪੰਚਾਇਤ ਰੁੜਕਾ ਕਲਾਂ ਨੂੰ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿੰਨੇ ਭੈਣਾਂ ਨੂੰ ਇਕੱਠਿਆਂ ਦਿੱਤੀ ਗਈ ਅੰਤਿਮ ਵਿਦਾਈ, ਕਲਯੁੱਗੀ ਮਾਪਿਆਂ ਨੇ ਦਿੱਤੀ ਸੀ ਬੇਰਹਿਮ ਮੌਤ
NEXT STORY