ਜਲੰਧਰ— ਪੰਜਾਬ ’ਚ ਕਾਂਗਰਸ ਦੀ ਸਰਕਾਰ ਹੈ ਪਰ ਸਰਕਾਰ ’ਚ ਅਹਿਮ ਅਹੁਦਿਆਂ ’ਤੇ ਬੈਠੇ ਪਾਰਟੀ ਦੇ ਆਗੂ ਹੀ ਲਗਾਤਾਰ ਵਿਵਾਦਾਂ ’ਚ ਫਸਦੇ ਜਾ ਰਹੇ ਹਨ। ਖ਼ਾਸ ਕਰਕੇ ਜਲੰਧਰ ਨਾਲ ਸਬੰਧਤ ਆਗੂਆਂ ਦੇ ਸ਼ਾਇਦ ਇਨ੍ਹਾਂ ਦਿਨੀਂ ਚੰਗੇ ਦਿਨ ਨਹੀਂ ਚੱਲ ਰਹੇ।
ਹਾਲ ਹੀ ’ਚ ਮੀਡੀਅਮ ਇੰਡਸਟਰੀ ਡਿਵੈੱਲਪਮੈਂਟ ਬੋਰਡ ਦੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਨਗਰ ਨਿਗਮ ਦੇ ਕਾਮਿਆਂ ਨਾਲ ਵਿਵਾਦਾਂ ਦੇ ਬਾਅਦ ਪਰਚਾ ਦਰਜ ਕਰਵਾ ਬੈਠੇ ਸਨ। ਇਸ ਮਾਮਲੇ ’ਚ ਅਜੇ ਕਰੀਬ ਇਕ ਮਹੀਨਾ ਹੀ ਹੋਇਆ ਸੀ ਅਜੇ ਜਲੰਧਰ ’ਚ ਪਾਰਟੀ ਦੇ ਵੱਡੇ ਨੇਤਾ ਮੇਜਰ ਸਿੰਘ ਵੀ ਪਰਚਾ ਦਰਜ ਕਰਵਾ ਬੈਠੇ ਹਨ। ਲੱਕੀ ’ਤੇ ਐੱਮ. ਟੀ. ਪੀ. ਦੇ ਨਾਲ ਵਿਵਾਦ ਦੇ ਬਾਅਦ ਕੇਸ ਦਰਜ ਕੀਤਾ ਗਿਆ ਸੀ ਪਰ ਮੇਜਰ ਸਿੰਘ ’ਤੇ ਤਾਂ ਕੁੱਟਮਾਰ ਕਰਨ ਅਤੇ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ’ਤੇ ਨੱਕ ਦੀ ਹੱਡੀ ਤੋੜਨ ਨੂੰ ਲੈ ਕੇ ਧਰਾਵਾਂ ਲਗਾਈ ਗਈ ਹੈ। ਨੇਤਾਵਾਂ ਦੀ ਇਸ ਵੱਧ ਰਹੀ ਦਬੰਗਈ ਨਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨੇਤਾ ਲੋਕ ਜੋਸ਼ ’ਚ ਹੋਸ਼ ਖੋਹਣ ਦੇ ਤਾਂ ਆਦੀ ਹੈ ਹੀ, ਨਾਲ ਹੀ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਲੋਕਾਂ ਨਾਲ ਗਲਤ ਵਿਵਹਾਰ ਕਰਨ ’ਚ ਵੀ ਪਿੱਛੇ ਨਹੀਂ।
ਆਰ. ਟੀ. ਆਈ. ਐਕਟੀਵਿਸਟ ਕੇਸ ’ਚ ਟਵਿੱਸਟ
ਕਾਂਗਰਸੀ ਨੇਤਾ ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ਅਤੇ ਆਰ. ਟੀ. ਆਈ. ਐਕਟੀਵਿਸਟ ਸਿਮਰਮਨਜੀਤ ਸਿੰਘ ਦਰਮਿਆਨ ਵਿਵਾਦ ’ਚ ਨਵਾਂ ਮੋੜ ਆਇਆ ਹੈ। ਹਾਲ ਹੀ ’ਚ ਸਿਮਰਨਜੀਤ ਸਿੰਘ ਦੀ ਮੈਡੀਕਲ ਰਿਪੋਰਟ ਸਾਹਮਣੇ ਆਈ ਹੈ, ਜਿਸ ’ਚ ਉਸ ਦੀ ਨੱਕ ਦੀ ਹੱਡੀ ਟੁੱਟੀ ਹੋਈ ਹੈ। ਥਾਣਾ ਬਾਰਾਂਦਰੀ ਦੀ ਪੁਲਸ ਨੇ ਮੇਜਰ ਸਿੰਘ ਸਮੇਤ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਥੇ ਹੀ ਐੱਫ. ਆਈ. ਆਰ. ਦਰਜ ਹੋਣ ਦੇ ਬਾਅਦ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਕਿਹਾ ਕਿ ਮੇਜਰ ਸਿੰਘ ਆਪਣੀ ਹੀ ਸਾਜਿਸ਼ ’ਚ ਫੱਸਣਾ ਸ਼ੁਰੂ ਹੋ ਗਏ ਹਨ ਅਤੇ ਅੱਗੇ ਵੀ ਕਾਫ਼ੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਨ੍ਹਾਂ ਨੇ ਝੂਠ ’ਤੇ ਸਾਰੀ ਖੇਡ ਖੇਡੀ ਹੈ। ਉਥੇ ਹੀ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਮੇਜਰ ਸਿੰਘ ਖ਼ੁਦ ਦਾ ਬਚਾਅ ਨਹÄ ਕਰ ਸਕੇ, ਜਿਸ ਨਾਲ ਵਿਵਾਦ ਹੋਰ ਵੀ ਗਰਮਾਉਂਦਾ ਜਾ ਰਿਹਾ ਹੈ।
ਠੇਕੇ ਦੇ ਕਰਿੰਦੇ ਦੀ ਕੁੱਟਮਾਰ ਕਰਕੇ ਲੁੱਟਿਆ ਕੈਸ਼
NEXT STORY