ਰੂਪਨਗਰ (ਕੈਲਾਸ਼)- ਡੇਂਗੂ ਦੇ ਚਲਦਿਆਂ ਸਿਹਤ ਮਹਿਕਮੇ ਦੀ ਟੀਮ ਵੱਲੋਂ ਮੁਹੱਲਾ ਛੋਟਾ ਖੇੜਾ, ਗੁਰੂ ਨਾਨਕਪੁਰਾ, ਗਿਆਨੀ ਜੈਲ ਸਿੰਘ ਨਗਰ, ਅਫ਼ੀਸਰਜ਼ ਕਾਲੋਨੀ, ਉੱਚਾ ਖੇੜਾ ਦੇ ਘਰਾਂ ’ਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ ਕੀਟਨਾਸ਼ਕ ਦਵਾਈਆਂ ਦਾ ਸਪਰੇਅ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਵਲ ਸਰਜਨ ਪਰਮਿੰਦਰ ਕੁਮਾਰ ਅਤੇ ਐਪੀਡੀਮੋਲੋਜਿਸਟ ਡਾ. ਸੁਮਿਤ ਅਤੇ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ’ਚ 26 ਨਵੇਂ ਡੇਂਗੂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਦੇ ਨਾਲ ਡੇਂਗੂ ਮਰੀਜ਼ਾਂ ਦੀ ਗਿਣਤੀ 313 ਪਹੁੰਚ ਗਈ ਹੈ, ਇਨ੍ਹਾਂ ’ਚੋਂ 147 ਮਰੀਜ਼ ਰੂਪਨਗਰ ਸ਼ਹਿਰ ’ਚ ਹਨ।
ਇਹ ਵੀ ਪੜ੍ਹੋ: ਟਰਾਂਸਪੋਰਟ ਮਹਿਕਮੇ 'ਚ ਹੋਵੇਗਾ ਵੱਡਾ ਫੇਰਬਦਲ: ਅਧਿਕਾਰੀਆਂ ਦੀ ਤਿਆਰ ਹੋਈ ਸੂਚੀ ’ਤੇ ਮੋਹਰ ਲੱਗਣੀ ਬਾਕੀ
ਇਸ ਤੋਂ ਇਲਾਵਾ ਭਰਤਗੜ੍ਹ ’ਚ 59, ਸ੍ਰੀ ਚਮਕੌਰ ਸਾਹਿਬ ’ਚ 11, ਨੂਰਪੁਰਬੇਦੀ ’ਚ 18, ਸ੍ਰੀ ਕੀਰਤਪੁਰ ਸਾਹਿਬ ’ਚ 17, ਸ੍ਰੀ ਅਨੰਦਪੁਰ ਸਾਹਿਬ ’ਚ 36, ਨੰਗਲ ’ਚ 24, ਮੋਰਿੰਡਾ ’ਚ 1 ਵਿਅਕਤੀ ਡੇਂਗੂ ਨਾਲ ਪੀੜਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਹਸਪਤਾਲ ਰੂਪਨਗਰ ’ਚ 7, ਪਰਮਾਰ ਹਸਪਤਾਲ ’ਚ 7 ਅਤੇ ਸਾਂਘਾ ਹਸਪਤਾਲ ’ਚ 13, ਐੱਸ.ਡੀ.ਐੱਚ. ਨੰਗਲ ’ਚ 5 , ਪ੍ਰਾਈਮ ਹਸਪਤਾਲ ਰੂਪਨਗਰ ’ਚ 1 ਡੇਂਗੂ ਮਰੀਜ਼ ਇਲਾਜ ਲਈ ਦਾਖ਼ਲ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੇਅਰ ਹਾਊਸ ਦਾ ਇੰਸਪੈਕਟਰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ
NEXT STORY