ਸ਼ਾਹਕੋਟ (ਅਰਸ਼ਦੀਪ) : ਸ਼ਾਹਕੋਟ ਪੁਲਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚੋਰੀ ਕੀਤੇ 14 ਮੋਟਰਸਾਈਕਲਾਂ ਸਮੇਤ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਐੱਸ. ਐੱਚ. ਓ. ਦਿਲਬਾਗ ਸਿੰਘ ਤੇ ਮਲਸੀਆਂ ਚੌਕੀ ਦੇ ਇੰਚਾਰਜ ਅੰਗਰੇਜ ਸਿੰਘ ਵੱਲੋਂ ਕਾਰਵਾਈ ਕਰਦਿਆਂ ਚੋਰ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੀਤ ਸਿੰਘ ਵਾਸੀ ਮੁਹੱਲਾ ਆਜ਼ਾਦ ਨਗਰ ਸ਼ਾਹਕੋਟ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਧੰਜੂ ਹਸਪਤਾਲ ਬਾਜਵਾ ਕਲਾਂ ਦੇ ਬਾਹਰੋਂ ਚੋਰੀ ਹੋ ਗਿਆ। ਪੁਲਸ ਵੱਲੋਂ ਬੀ. ਐੱਨ. ਐੱਸ. ਦੀ ਧਾਰਾ 305 ਤਹਿਤ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਖੌਫ਼ਨਾਕ ਵਾਰਦਾਤ! ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਚਾਕੂ ਦੀ ਨੋਕ 'ਤੇ ਮੁਟਿਆਰ ਤੋਂ ਖੋਹਿਆ ਬੈਗ
ਜਾਂਚ ਦੌਰਾਨ ਪੁਲਸ ਨੇ 6 ਮੁਲਜ਼ਮਾਂ ਸੰਨੀ ਉਰਫ ਉਦੈ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਜੋਗੀਆਂ ਧਰਮਕੋਟ, ਗੋਬਿੰਦਾ ਸਿੰਘ ਉਰਫ ਬਿੱਲਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਚੁੱਗਾ ਮੁਹੱਲਾ ਧਰਮਕੋਟ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਿਆਰਾ ਸਿੰਘ ਵਾਸੀ ਕੋਹਾੜ ਕਲਾਂ ਸ਼ਾਹਕੋਟ, ਜਸਵੀਰ ਸਿੰਘ ਉਰਫ ਜੱਸ ਪੁੱਤਰ ਮੋਹਣ ਸਿੰਘ ਵਾਸੀ ਮੁਹੱਲਾ ਰਿਸ਼ੀ ਨਗਰ ਸ਼ਾਹਕੋਟ ਤੋਂ ਇਲਾਵਾ ਗੋਵਿੰਦਾ (ਕਬਾੜੀਆ) ਪੁੱਤਰ ਦਰਸ਼ਨ ਸਿੰਘ ਵਾਸੀ ਮੁਹੱਲਾ ਜੋਗੀਆਂ ਧਰਮਕੋਟ ਅਤੇ ਗੋਬਿੰਦਾ ਸਿੰਘ ਉਰਫ ਗੋਬਿੰਦੀ (ਮਕੈਨਿਕ) ਪੁੱਤਰ ਹਰਬੰਸ ਸਿੰਘ ਵਾਸੀ ਢੋਲੇਵਾਲ ਧਰਮਕੋਟ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਕੱਦਮੇ ਵਿਚ ਧਾਰਾ 317(2) ਦਾ ਵਾਧਾ ਕੀਤਾ ਗਿਆ। ਪੁਲਸ ਰਿਕਾਰਡ ਮੁਤਾਬਕ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਦਾ ਅਪਰਾਧਿਕ ਪਿਛੋਕੜ ਰਿਹਾ ਹੈ। ਉਸ ’ਤੇ ਪਹਿਲਾਂ ਵੀ ਥਾਣਾ ਸਦਰ ਨਕੋਦਰ ਅਤੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਚੋਰੀ ਦੀਆਂ ਧਾਰਾਵਾਂ ਤਹਿਤ ਦੋ ਮੁਕੱਦਮੇ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨਾਲ ਚੋਰੀ ਦੀਆਂ ਹੋਰ ਵਾਰਦਾਤਾਂ ਦੇ ਸੁਲਝਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਲਾਲੂ ਪਰਿਵਾਰ ਨੂੰ ਵੱਡਾ ਝਟਕਾ: '10 ਸਰਕੂਲਰ ਰੋਡ' ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ
ਕਬਾੜੀਏ ਤੇ ਮਕੈਨਿਕ ਵੱਲੋਂ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਟਿਕਾਣੇ ਲਾਉਣ ਲਈ ਨਿਭਾਈ ਜਾਂਦੀ ਸੀ ਅਹਿਮ ਭੂਮਿਕਾ
ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਚੋਰ ਗਰੋਹ ਵੱਲੋਂ ਅਹਿਮ ਰੋਲ ਅਦਾ ਕਰਨ ਵਾਲੇ ਕਬਾੜੀਏ ਤੇ ਮਕੈਨਿਕ ਵੱਲੋਂ ਮੋਟਰਸਾਈਕਲਾਂ ਨੂੰ ਟਿਕਾਣੇ ਲਾਉਣ ਲਈ ਵਰਤੇ ਜਾਂਦੇ ਤਰੀਕੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਗਿਰੋਹ ਮੁੱਖ ਤੌਰ ’ਤੇ ਧਰਮਕੋਟ ਅਤੇ ਸ਼ਾਹਕੋਟ ਦੇ ਆਸ-ਪਾਸ ਦੇ ਇਲਾਕਿਆਂ ਵਿਚੋਂ ਮੋਟਰਸਾਈਕਲ ਚੋਰੀ ਕਰਦਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਗੋਵਿੰਦਾ ਨਾਮ ਦਾ ਇਕ ਕਬਾੜੀਆ ਵੀ ਸ਼ਾਮਲ ਹੈ। ਇਹ ਗਿਰੋਹ ਪੁਰਾਣੇ ਮਾਡਲ ਦੇ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਕਬਾੜੀਏ ਕੋਲ ਲਿਜਾ ਕੇ ਉਨ੍ਹਾਂ ਦੀ ਭੰਨਤੋੜ ਕਰ ਦਿੰਦਾ ਸੀ ਅਤੇ ਫਿਰ ਉਨ੍ਹਾਂ ਦੇ ਸਪੇਅਰ ਪਾਰਟਸ ਵੇਚੇ ਜਾਂਦੇ ਸਨ। ਨਵੇਂ ਅਤੇ ਚੰਗੀ ਕੰਡੀਸ਼ਨ ਵਾਲੇ ਮੋਟਰਸਾਈਕਲਾਂ ਨੂੰ ਗੋਬਿੰਦਾ ਉਰਫ ਗੋਬਿੰਦੀ ਮਕੈਨਿਕ ਵੱਲੋਂ ਗਾਹਕਾਂ ਦੀ ਭਾਲ ਕਰ ਕੇ ਵੇਚਿਆ ਜਾਂਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਮਾ ਮੰਡੀ ਬਾਜ਼ਾਰ 'ਚ ਲੁਟੇਰਿਆਂ ਦਾ ਤਾਂਡਵ: ਸਿਰਫ਼ 5 ਮਿੰਟਾਂ 'ਚ ਲੁੱਟ ਦੀਆਂ 2 ਵੱਡੀਆਂ ਵਾਰਦਾਤਾਂ ਨੂੰ ਦਿੱਤਾ ਅੰਜਾਮ
NEXT STORY