ਸੁਲਤਾਨਪੁਰ ਲੋਧੀ (ਧੀਰ) - ਅਨੁਸੂਚਿਤ ਜਾਤੀਆਂ ਭੋਇੰ ਤੇ ਵਿੱਤ ਕਾਰਪੋਰੇਸ਼ਨ ਦੇ ਨਵੇਂ ਬਣੇ ਚੇਅਰਮੈਨ ਸ੍ਰੀ ਮੋਹਣ ਲਾਲ ਸੂਦ ਨੂੰ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨਤ ਕੀਤਾ। ਨਿਰਮਲ ਕੁਟੀਆ ਸੀਚੇਵਾਲ ਨਤਮਸਤਕ ਹੋਣ 'ਤੇ ਸ੍ਰੀ ਮੋਹਣ ਲਾਲ ਸੂਦ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ 'ਚ ਜਦੋਂ ਉਹ ਐਕਸੀਅਨ ਸਨ ਤਾਂ ਉਨ੍ਹਾਂ ਨੇ ਸੰਤ ਅਵਤਾਰ ਸਿੰਘ ਯਾਦਗਾਰੀ ਮਾਰਗ ਦਾ ਨਿਰਮਾਣ ਕਰਵਾਇਆ ਸੀ। ਇਹ ਸੜਕ ਅੱਜ 10 ਸਾਲ ਬੀਤ ਜਾਣ 'ਤੇ ਵੀ ਪਹਿਲਾਂ ਵਰਗੀ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਵਜੋਂ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮਾਜ ਭਲਾਈ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੌਤ ਨੂੰ ਦਿੱਤੀ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਸ੍ਰੀ ਸੂਦ ਨੂੰ ਚੇਅਰਮੈਨ ਬਣਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਚੰਗੇ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਸਾਥ ਦਿੰਦੇ ਆ ਰਹੇ ਹਨ ਤਾਂ ਜੋ ਲੋਕ ਸਮਾਜ ਦੇ ਕਾਰਜਾਂ ਨੂੰ ਹੋਰ ਅੱਗੇ ਤੋਰਿਆ ਜਾ ਸਕੇ। ਸ੍ਰੀ ਸੂਦ ਨੇ ਇਸ ਮੌਕੇ ਕਾਰਪੋਰੇਸ਼ਨ ਵਲੋਂ ਗਰੀਬ ਤੇ ਲੋੜਵੰਦਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਸੰਤ ਸੀਚੇਵਾਲ ਨੂੰ ਜਾਣੂ ਕਰਵਾਇਆ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਚੱਕਚੇਲਾ ਦੇ ਸਰਪੰਚ ਜੋਗਾ ਸਿੰਘ, ਸੀਚੇਵਾਲ ਦੇ ਸਰਪੰਚ ਤਜਿੰਦਰ ਸਿੰਘ, ਪ੍ਰੋਮਿਲ ਕੁਮਾਰ ਤੇ ਹੋਰ ਸੇਵਾਦਾਰ ਹਾਜ਼ਰ ਸਨ।
ਹੁਣ ਵਿਆਹ ਲਈ ਆਸਾਨੀ ਨਾਲ ਬੁੱਕ ਕਰਵਾਈ ਜਾ ਸਕਦੀ ਹੈ ਪੂਰੀ ਟਰੇਨ
NEXT STORY